Punjab

SIT ਦੀ ਸੁਖਬੀਰ ਕੋਲੋਂ ਪੁੱਛਗਿੱਛ ਪੂਰੀ ਹੁੰਦਿਆਂ ਹੀ ਅਕਾਲੀ ਲੀਡਰਾਂ ਨੇ ਘੇਰ ਲਈ ਕਾਂਗਰਸ ਸਰਕਾਰ, ਕੀਤੇ ਖੁਲਾਸੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਿਟ ਵਲੋਂ ਸੁਖਬੀਰ ਬਾਦਲ ਕੋਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਇਹ ਸਾਰੇ ਕੰਮ ਕਰ ਰਹੀ ਹੈ।ਅਕਾਲੀ ਦਲ ਨੇ ਕਿਹਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨਾਲ ਸਾਨੂੰ ਦੁੱਖ ਹੋਇਆ ਹੈ ਪਰ, ਪਰ ਕਾਂਗਰਸ ਪਾਰਟੀ ਹੁਣ ਹੋਰ ਰਾਹ ਉੱਤੇ ਤੁਰ ਕੇ ਬਾਦਲ ਪਰਿਵਾਰ ਨੂੰ ਪਰੇਸ਼ਾਨ ਕਰ ਰਹੀ ਹੈ।

ਅਕਾਲੀ ਦਲ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਤੇ ਦੂਜੀ ਸਿੱਟਾ ਨੂੰ ਸਹਿਯੋਗ ਦਿੱਤਾ ਹੈ।ਹੁਣ ਵੀ ਪੂਰਾ ਸਹਿਯੋਗ ਦੇ ਰਹੇ ਹਾਂ। ਪਰ ਇਹ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਕਿਸੇ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਨੂੰ ਇਸ ਤਰ੍ਹਾਂ ਜਾਂਚ ਲਈ ਸੱਦਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮੀਡੀਆ ਨੂੰ ਵੀ ਸਾਰਾ ਮਾਮਲਾ ਨਿਰਪੱਖ ਹੋ ਕੇ ਦੇਖਣਾ ਚਾਹੀਦਾ ਹੈ।

ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਦੇ ਲੀਡਰ ਜੋ ਇਨ੍ਹਾਂ ਦਿਨਾਂ ਵਿਚ ਰਾਹੁਲ ਗਾਂਧੀ ਦਾ ਨਾਂ ਲੈ ਲੈ ਕੇ ਬਿਆਨ ਦੇ ਰਹੇ ਹਨ ਕਿ ਹੁਣ ਰਾਹੁਲ ਗਾਂਧੀ ਦੇਖਣਗੇ ਕਿ ਕਿਸ ਤਰ੍ਗਾਂ ਇਹ ਮਾਮਲਾ ਨਿਬੇੜਨਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਿਟ ਨੂੰ ਰਾਹੁਲ ਗਾਂਧੀ ਹੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪ੍ਰਮਾਤਮਾ ਤੇ ਭਰੋਸਾ ਕਰ ਰਹੇ ਹਾਂ ਤੇ ਗਲਤ ਕਰਨ ਵਾਲੇ ਦਾ ਕੱਖ ਨਹੀਂ ਰਹਿਣਾ ਚਾਹੀਦਾ, ਇਹ ਵੀ ਕਹਿੰਦੇ ਹਾਂ।ਪੰਜਾਬ ਵਿਚ ਧਰਮ ਦੇ ਨਾਂ ਤੇ ਗਲਤ ਕੀਤਾ ਜਾ ਰਿਹਾ ਹੈ।ਕੈਪਟਨ ਨੂੰ ਦੱਸਣਾ ਪਵੇਗਾ ਕਿ ਉਨ੍ਹਾਂ ਦੇ ਵਾਅਦੇ ਕਿੱਥੇ ਹਨ।

ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਦੇ ਲੀਡਰ ਸੁਨੀਲ ਜਾਖੜ ਦੇ ਬਿਆਨ ਨੇ ਸਾਬਿਤ ਕਰ ਦਿੱਤਾ ਹੈ ਕਿ ਬਿੱਲੀ ਥੈਲੇ ਤੋਂ ਬਾਹਰ ਆ ਗਈ ਹੈ।ਪਾਰਟੀ ਦੇ ਅੰਦਰਲਾ ਵਿਦਰੋਹ ਕੱਢਣ ਲਈ ਇਹ ਸਾਰਾ ਕੁੱਝ ਕੀਤਾ ਜਾ ਰਿਹਾ।ਜਾਖੜ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਸੋਚ ਲਿਆ ਹੈ ਕਿ ਕਿਵੇਂ ਬਾਦਲ ਪਰਿਵਾਰ ਨੂੰ ਫ੍ਰੇਮ ਕਰਨਾ ਹੈ। ਇਸ ਬਿਆਨਬਾਜੀ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਦੀ ਕੀ ਸੋਚ ਹੈ।


ਅਦਾਲਤਾਂ ਦੇ ਫੈਸਲੇ ਨੂੰ ਚੈਲੇਂਜ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਜੋ ਰਾਹ ਚੁਣਿਆ ਹੈ ਇਸ ਨਾਲ ਕਾਨੂੰਨ ਤੇ ਹੋਰ ਸੰਸਥਾਵਾਂ ਨੂੰ ਆਪਣੇ ਲਈ ਵਰਤਿਆ ਜਾ ਰਿਹਾ ਹੈ। ਕਾਂਗਰਸ ਫਿਰ ਉਸੇ ਰਾਹ ਤੇ ਚੱਲ ਰਹੀ ਹੈ।ਸਿਟ ਦੀ ਬਣਤਰ ਤੇ ਉਸ ਵਿਚ ਮੈਂਬਰ ਚੁਣਨੇ ਜਰੂਰ ਕਿਤੇ ਨਾ ਕਿਤੇ ਦਾਲ ਵਿਚ ਕਾਲਾ ਹੈ।