Punjab

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕੈਬਨਿਟ ਵੱਲੋਂ 6ਵੇਂ ਪੇ ਕਮਿਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ। 1 ਜੁਲਾਈ ਤੋਂ 6ਵਾਂ ਪੇ ਕਮਿਸ਼ਨ ਲਾਗੂ ਹੋਵੇਗਾ। ਇਸ ਨਾਲ 5.4 ਲੱਖ ਮੌਜੂਦਾ ਅਤੇ ਰਿਟਾਇਰਡ ਸਰਕਾਰੀ ਕਰਮਚਾਰੀਆਂ ਨੂੰ ਲਾਭ ਮਿਲੇਗਾ। 1 ਜੁਲਾਈ ਤੋਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਘੱਟੋ-ਘੱਟ 18 ਹਜ਼ਾਰ ਤਨਖਾਹ ਮਿਲੇਗੀ। ਮੁਲਾਜ਼ਮਾਂ ਦੀ 1 ਜੁਲਾਈ ਤੋਂ 6 ਹਜ਼ਾਰ 950 ਤੋਂ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਵਧੇਗੀ।

ਸਰਕਾਰ ਕਰੀਬ 13 ਹਜ਼ਾਰ 800 ਕਰੋੜ ਰੁਪਏ ਦਾ ਏਰੀਅਰ ਦੇਵੇਗੀ। ਸਰਕਾਰ ਵੱਲੋਂ ਦੋ ਕਿਸ਼ਤਾਂ ਵਿੱਚ ਏਰੀਅਰ ਦਾ ਭੁਗਤਾਨ ਕੀਤਾ ਜਾਵੇਗਾ। ਪਹਿਲੀ ਕਿਸ਼ਤ ਅਕਤੂਬਰ 2021 ਅਤੇ ਦੂਜੀ ਕਿਸ਼ਤ ਜਨਵਰੀ 2022 ਵਿੱਚ ਦਿੱਤੀ ਜਾਵੇਗੀ। ਇਸ ਨਾਲ 1 ਜਨਵਰੀ 2016 ਤੋਂ ਹੁਣ ਤੱਕ ਦਾ ਲਾਭ ਮਿਲੇਗਾ।

ਮਨਪ੍ਰੀਤ ਬਾਦਲ ਨੇ ਕੀ ਜਾਣਕਾਰੀ ਦਿੱਤੀ

  • ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਨਵਰੀ 2016 ਤੋਂ 6ਵੇਂ ਪੇ ਕਮਿਸ਼ਨ ਦੀ implementation (ਲਾਗੂ ਕਰਨਾ) ਮੰਨ ਲਈ ਗਈ ਹੈ।
  • 1 ਜੁਲਾਈ ਤੋਂ 6ਵਾਂ ਪੇ ਕਮਿਸ਼ਨ ਲਾਗੂ ਹੋਵੇਗਾ।
  • ਪੰਜਵੀਂ ਪੇ ਕਮਿਸ਼ਨ ਵਿੱਚ ਪੰਜਾਬ ਦੇ ਮੁਲਾਜ਼ਮ ਦੀ ਘੱਟੋ-ਘੱਟ ਤਨਖਾਹ 6 ਹਜ਼ਾਰ 950 ਸੀ ਅਤੇ ਨਵੀਂ ਪੇ ਕਮਿਸ਼ਨ ਦੀ ਘੱਟ ਤੋਂ ਘੱਟ ਤਨਖਾਹ 18 ਹਜ਼ਾਰ ਹੋ ਜਾਵੇਗੀ।
  • ਸੂਬੇ ਦੇ ਖਜ਼ਾਨੇ ਵਿੱਚ ਇਸ ਪੇ ਕਮਿਸ਼ਨ ਦਾ ਖਰਚਾ ਵੱਧ ਕੇ 3 ਹਜ਼ਾਰ 800 ਕਰੋੜ ਰੁਪਏ ਹਰ ਸਾਲ ਦਾ ਹੋਵੇਗਾ।
  • ਜਨਵਰੀ 2016 ਤੋਂ ਇਸਦੀ implementation ਹੋਵੇਗੀ, ਇਸ ਨਾਲ ਸਰਕਾਰ ਦੇ ਏਰੀਅਰ 5 ਹਜ਼ਾਰ 588 ਕਰੋੜ ਰੁਪਏ ਹੋਣਗੇ।
  • ਮੁਲਾਜ਼ਮਾਂ ਦੇ ਭੱਤੇ ਜੁਲਾਈ ਤੋਂ ਨੋਟੀਫਾਈ ਹੋ ਜਾਣਗੇ।
  • ਹਾਊਸ ਰੈਂਟ ਭੱਤਾ ਪਹਿਲਾਂ 99 ਕਰੋੜ ਹੁੰਦਾ ਸੀ ਹੁਣ 182 ਕਰੋੜ ਰੁਪਏ ਹੋ ਗਿਆ ਹੈ। ਇਹ ਉਨ੍ਹਾਂ ਮੁਲਾਜ਼ਮਾਂ ਲਈ ਹੈ, ਜਿਨ੍ਹਾਂ ਕੋਲ ਸਰਕਾਰੀ ਘਰ ਨਹੀਂ ਹੈ।
  • ਚੌਂਕੀਦਾਰਾਂ, ਪੰਜਾਬ ਦੇ ਸਾਰੇ ਡਰਾਈਵਰਾਂ ਦਾ ਭੱਤਾ ਦੁੱਗਣਾ ਕਰ ਦਿੱਤਾ ਗਿਆ ਹੈ। ਇਸ ਸਾਰੇ ਭੱਤੇ ਲਈ ਸਾਲ ਦਾ 904 ਕਰੋੜ ਰੁਪਏ ਨਾਲ ਦਿੱਤੇ ਜਾਣਗੇ।
  • ਪੈਨਸ਼ਨਰਾਂ ਲਈ 2.59 ਭੱਤਾ ਤੈਅ ਕੀਤਾ ਗਿਆ ਹੈ। ਪੰਜਾਬ ਵਿੱਚ ਕਿਸੇ ਵੀ ਪੈਨਸ਼ਨਰ ਦੀ ਪਹਿਲਾਂ ਪੈਨਸ਼ਨ 3500 ਹੁੰਦੀ ਸੀ ਜੋ ਕਿ ਹੁਣ 9 ਹਜ਼ਾਰ ਰੁਪਏ ਹੋ ਜਾਵੇਗੀ।
  • ਐਕਸ ਗ੍ਰੇਸ਼ੀਆ ਵੀ ਦੁੱਗਣੀ ਹੋ ਗਈ ਹੈ।

ਕੀ ਹੁੰਦਾ ਹੈ ਪੇ ਕਮਿਸ਼ਨ

ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਪੇ ਕਮਿਸ਼ਨ ਵਿੱਚ ਤੈਅ ਕੀਤਾ ਜਾਂਦਾ ਹੈ 10 ਸਾਲ ਵਿੱਚ ਮੁਲਾਜ਼ਮਾਂ ਨੂੰ ਕੀ ਤਨਖਾਹ, ਭੱਤੇ, ਪੈਨਸ਼ਨ ਕਿੰਨੀ ਮਿਲਣੀ ਹੈ। ਪੰਜਾਬ ਵਿੱਚ 2 ਲੱਖ 84 ਹਜ਼ਾਰ ਸਰਕਾਰੀ ਮੁਲਾਜ਼ਮ ਹਨ ਅਤੇ 3 ਲੱਖ 7 ਹਜ਼ਾਰ ਪੈਨਸ਼ਨਰਸ ਹਨ। ਮੁਲਾਜ਼ਮਾਂ ਨਾਲੋਂ ਪੈਨਸ਼ਨਰਾਂ ਦੀ ਗਿਣਤੀ ਜ਼ਿਆਦਾ ਹੈ।