Punjab

ਪੰਜਾਬ ਵਿੱਚ ਨਵੀਆਂ ਪਾਬੰਦੀਆਂ ਦਾ ਐਲਾਨ, ਪੜ੍ਹੋ ਕੈਪਟਨ ਦੇ ਨਵੇਂ ਹੁਕਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਤੋਂ ਸੂਬੇ ਵਿੱਚ ਕਰੋਨਾ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਸੂਬੇ ਵਿੱਚ ਘੱਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਹ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜੋ 25 ਜੂਨ ਤੱਕ ਲਾਗੂ ਰਹਿਣਗੀਆਂ।

• ਕੱਲ੍ਹ ਤੋਂ ਸਾਰੇ ਰੈਸਟੋਰੈਂਟ, ਢਾਬੇ, ਸਿਨੇਮਾ, ਜਿਮ 50 ਫੀਸਦ ਸਮਰੱਥਾ ਦੇ ਨਾਲ ਖੋਲ੍ਹੇ ਜਾਣਗੇ। ਏ.ਸੀ. ਬੱਸਾਂ ਵੀ 50 ਫੀਸਦ ਸਮਰੱਥਾ ਦੇ ਨਾਲ ਚੱਲਣ ਦੀ ਇਜਾਜ਼ਤ ਹੋਵੇਗੀ।

• ਬਾਰ, ਕਲੱਬ/ਅਹਾਤੇ ਫਿਲਹਾਲ ਬੰਦ ਰਹਿਣਗੇ।

• ਵਿਆਹ ਸਮਾਗਮਾਂ ਵਿੱਚ ਸਿਰਫ 50 ਲੋਕ ਹੀ ਸ਼ਾਮਿਲ ਹੋ ਸਕਦੇ ਹਨ।

• ਸੂਬੇ ਵਿੱਚ ਰੋਜ਼ਾਨਾ ਰਾਤ ਨੂੰ 8 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ।

• ਵੀਕੈਂਡ ਕਰਫਿਊ ਸ਼ਨੀਵਾਰ ਸ਼ਾਮ ਦੇ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।

• 21 ਜੂਨ ਤੋਂ ਪੰਜਾਬ ਵਿੱਚ 18 ਤੋਂ 45 ਉਮਰ ਵਰਗ ਦੇ ਸਾਰੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਕਰੋਨਾ ਵੈਕਸੀਨੇਸ਼ਨ ਦਿੱਤੀ ਜਾਵੇਗੀ।

• ਜੱਜਾਂ, ਵਕੀਲਾਂ, ਪਾਰਲਰ, ਸਰਵਿਸ ਆਊਟਲੈੱਟਸ, ਜਿਮ ਦੇ ਕਰਮਚਾਰੀਆਂ ਨੂੰ ਵੀ ਜਲਦੀ ਕਰੋਨਾ ਟੀਕਾਕਰਨ ਕਰਨ ਦੇ ਆਦੇਸ਼ ਦਿੱਤੇ ਗਏ ਹਨ।

• ਕੈਪਟਨ ਨੇ ਡਾ.ਗਗਨਦੀਪ ਕੰਗ ਦੀ ਅਗਵਾਈ ਵਾਲੇ ਮਾਹਿਰ ਸਮੂਹ ਨੂੰ ਨਵੇਂ ਕਰੋਨਾਵਾਇਰਸ ਦੇ ਰੂਪਾਂ ਦੇ ਸੰਦਰਭ ਵਿੱਚ ਟੀਕਿਆਂ ਦੀ ਪ੍ਰਭਾਵਸ਼ੀਲਤਾ ਦਾ ਅਧਿਐਨ ਸ਼ੁਰੂ ਕਰਨ ਲਈ ਕਿਹਾ ਹੈ।

Comments are closed.