‘ਦ ਖ਼ਾਲਸ ਬਿਊਰੋ :- ਕੋਵਿਡ ਨਾਲ ਜੁੜੇ ਸਮਾਨ ‘ਤੇ ਜੀਐੱਸਟੀ ਘਟਾਈ ਗਈ ਹੈ। ਬਲੈਕ ਫੰਗਸ ਦੀਆਂ ਦਵਾਈਆਂ ‘ਤੇ ਟੈਕਸ ਵੀ ਨਹੀਂ ਲੱਗੇਗਾ। ਜੀਐੱਸਟੀ ਕਾਊਂਸਿਲ ਦੀ ਬੈਠਕ ਵਿੱਚ ਇਹ ਵੱਡਾ ਅਤੇ ਅਹਿਮ ਫੈਸਲਾ ਲਿਆ ਗਿਆ ਹੈ। ਕਰੋਨਾ ਵੈਕਸੀਨ ‘ਤੇ ਜੀਐੱਸਟੀ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ। ਰੇਮਡੈਸੀਵਿਰ ‘ਤੇ ਟੈਕਸ 12 ਤੋਂ ਘਟਾ ਕੇ 5 ਫੀਸਦ ਕਰ ਦਿੱਤਾ ਹੈ। ਐਂਬੂਲੈਂਸ ‘ਤੇ ਜੀਐੱਸਟੀ 28 ਤੋਂ ਘਟਾ ਕੇ 12 ਫੀਸਦ ਕੀਤੀ ਗਈ ਹੈ। ਇਹ ਵਿਵਸਥਾ 3 ਸਤੰਬਰ ਤੱਕ ਕੀਤੀ ਗਈ ਹੈ। ਇਸ ਤੋਂ ਬਾਅਦ ਕੀ ਸਥਿਤੀ ਬਣਦੀ ਹੈ, ਜੀਐੱਸਟੀ ਕਾਊਂਸਿਲ ਜਾਇਜ਼ਾ ਲੈਣ ਤੋਂ ਬਾਅਦ ਕੋਈ ਫੈਸਲਾ ਕਰੇਗਾ।