‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਤੋਂ ਬਾਅਦ ਹੁਣ ਲੈਫਟ ਨਾਲ ਗੱਠਜੋੜ ਦੀ ਤਿਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੈਫਟ ਦੀਆਂ ਪਾਰਟੀਆਂ ਦੇ ਨਾਲ ਗੱਲਬਾਤ ਜਾਰੀ ਹੈ। ਕਾਂਗਰਸ, ਆਮ ਆਦਮੀ ਪਾਰਟੀ ਅਤੇ ਬੀਜੇਪੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਕੀ ਸਾਰੀਆਂ ਪਾਰਟੀਆਂ ਦੇ ਨਾਲ ਗੱਠਜੋੜ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਛੋਟੀਆਂ-ਮੋਟੀਆਂ ਪਾਰਟੀਆਂ ਹਨ, ਜੋ ਸਾਡੇ ਨਾਲ ਚੱਲ ਸਕਦੀਆਂ ਹਨ, ਉਨ੍ਹਾਂ ਨੂੰ ਨੇੜੇ ਲਾਇਆ ਜਾਵੇਗਾ। ਬੀਜੇਪੀ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਅਸੀਂ ਇਹ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਅਸੀਂ 25 ਸਾਲਾਂ ਬਾਅਦ ਦੁਬਾਰਾ ਬਸਪਾ ਨਾਲ ਗੱਠਜੋੜ ਕੀਤਾ ਹੈ। ਉਨ੍ਹਾਂ ਕਿਹਾ ਕਿ ਬਸਪਾ ਦੀ ਤਿੰਨ ਹਜ਼ਾਰ ਤੋਂ ਘੱਟ ਵੋਟ ਤਾਂ ਕਿਤੇ ਵੀ ਨਹੀਂ ਗਈ। ਬਸਪਾ ਦੀ ਕਿਤੇ 5 ਹਜ਼ਾਰ, 7 ਹਜ਼ਾਰ ਜਾਂ 10 ਹਜ਼ਾਰ ਵੋਟਾਂ ਹਨ।