Punjab

ਪੰਜਾਬ ਨੂੰ ਚੰਗੀ ਸਿੱਖਿਆ ਕਰਕੇ ਨਹੀਂ, ਚੰਗੀ ਗਵਰਨੈਂਸ ਕਰਕੇ ਮਿਲੇ ਜ਼ਿਆਦਾ ਨੰਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਜ਼ਿਆਦਾ ਨੰਬਰ ਚੰਗੀ ਗਵਰਨੈਂਸ ਕਰਕੇ ਮਿਲੇ ਹਨ ਕੁਆਲਿਟੀ ਐਜੂਕੇਸ਼ਨ (ਗੁਣਵੱਤਾ ਸਿੱਖਿਆ) ਕਰਕੇ ਮਹੀਂ ਮਿਲੇ ਹਨ ਜਦਕਿ ਚੰਗੀ ਸਿੱਖਿਆ ਹੀ ਅਹਿਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਡਾਟਾ ਵਿੱਚ ਕੇਂਦਰ ਸਰਕਾਰ ਨੇ 360 ਨੰਬਰ ਗਵਰਨੈਂਸ ਨੂੰ ਦਿੱਤੇ ਹਨ। ਕੁਆਲਿਟੀ ਐਜੂਕੇਸ਼ਨ ਨੂੰ 180 ਨੰਬਰ ਦਿੱਤੇ ਗਏ ਹਨ। ਉਨ੍ਹਾਂ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਤੁਸੀਂ ਗਵਰਨੈਂਸ ਅਤੇ ਬਾਕੀ ਚੀਜ਼ਾਂ ‘ਤੇ ਫੋਕਸ ਕਰੋ ਪਰ ਸੂਬੇ ਦੀ ਸਿੱਖਿਆ ਦੀ ਗੁਣਵੱਤਾ ਵੀ ਵਧੀਆ ਹੋਣੀ ਚਾਹੀਦੀ ਹੈ। ਸਾਡੀ ਕੁਆਲਿਟੀ ਐਜੂਕੇਸ਼ਨ ਦੇਸ਼ ਦੇ ਵਿੱਚ 27ਵੇਂ ਨੰਬਰ ‘ਤੇ ਚਲੀ ਗਈ ਹੈ।