‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਦੇਸ਼ ਦੇ ਚਾਰ ਟਵਿੱਟਰ ਅਕਾਉਂਟ ਬੰਦ ਕੀਤੇ ਹਨ। ਇਨ੍ਹਾਂ ਵਿੱਚ ਇੱਕ ਖਾਤਾ ਪੰਜਾਬੀ ਗਾਇਕ ਜੈਜੀ ਬੀ ਦਾ ਵੀ। ਜਾਣਕਾਰੀ ਅਨੁਸਾਰ ਜੈਜੀ ਬੀ ਹਮੇਸ਼ਾ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕਰਦੇ ਰਹਿੰਦੇ ਸਨ। ਕੇਂਦਰ ਸਰਕਾਰ ਦੀ ਅਪੀਲ ਦੇ ਬਾਅਦ ਇਹ ਕਾਰਵਾਈ ਕਰਦਿਆਂ ਜੈਜੀ ਬੀ ਦੇ ਖਾਤੇ ਨੂੰ ਬਲਾਕ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਹਾਲੇ ਭਾਰਤ ਵਿੱਚ ਹੀ ਇਹ ਰੋਕ ਲਗਾਈ ਗਈ ਹੈ। ਜੈਜੀ ਪਿਛਲੇ ਸਾਲ ਦਿਸੰਬਰ ਤੋਂ ਹੀ ਕਿਸਾਨ ਅੰਦੋਲਨ ਦੇ ਪੱਖ ਵਿੱਚ ਸੋਸ਼ਲ ਮੀਡੀਆ ਉੱਤੇ ਬਿਆਨ ਦੇ ਰਹੇ ਸਨ। ਇਸੇ ਦੇ ਮੱਦੇਨਜਰ ਭਾਰਤ ਵਿੱਚਲੇ ਜੈਜੀ ਬੀ ਦੇ ਖਾਤੇ ਉੱਤੇ ਕਾਰਵਾਈ ਕੀਤੀ ਗਈ ਹੈ। ਜੈਜੀ ਦਾ ਇਹ ਖਾਤਾ ਇਸ ਵੇਲੇ ਜੀਓ ਰਿਸਟ੍ਰਿਕਟਿਡ ਹੈ। ਭਾਰਤ ਤੋਂ ਬਹਾਹਰ ਕਿਸੇ ਹੋਰ ਦੇਸ਼ ਦੇ ਆਈਪੀ ਐਡਰੈਸ ਦੇ ਜਰੀਏ ਇਸਨੂੰ ਦੇਖਿਆ ਜਾ ਸਕਦਾ ਹੈ, ਪਰ ਭਾਰਤ ਵਿੱਚ ਇਸਦੀ ਮਨਾਹੀ ਹੈ।
ਹਾਲਾਂਕਿ ਜੈਜੀ ਬੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਕ ਸਕ੍ਰੀਨ ਸ਼ਾਟ ਵੀ ਸਾਂਝਾ ਕੀਤਾ ਹੈ, ਇਸ ਵਿੱਚ ਲਿਖਿਆ ਹੈ ਕਿ ‘account withheld’ ਯਾਨੀ ਕਿ ਆਕਾਉਂਟ ਉੱਤੇ ਰੋਕ ਲਾਈ ਗਈ ਹੈ। ਜੈਜੀ ਬੀ ਨੇ ਕਿਹਾ ਕਿ ਮੈਂ ਲੋਕਾਂ ਦੇ ਹੱਕਾਂ ਲਈ ਖੜ੍ਹਾ ਰਹਾਂਗਾ।