‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੈਨੇਡਾ ਵਿੱਚ ਟਰੱਕ ਨਾਲ ਦਰੜ ਕੇ ਮਾਰੇ ਗਏ ਇੱਕ ਮੁਸਲਿਮ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਖਤ ਪ੍ਰਤਿਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਘਟਨਾ ਨਾਲ ਜਾਹਿਰ ਹੁੰਦਾ ਹੈ ਕਿ ਪੱਛਮੀ ਦੇਸ਼ਾਂ ਵਿੱਚ ਇਸਲਾਮੋਫੋਬੀਆ ਯਾਨੀ ਕਿ ਇਸਲਾਮ ਨੂੰ ਲੈ ਕੇ ਖੌਫ ਜਾਂ ਨਫਰਤ ਵਧ ਰਹੀ ਹੈ।
ਉਨ੍ਹਾਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਆਪਣੇ ਟਵਿੱਟਰ ਉੱਚੇ ਉਨ੍ਹਾਂ ਲਿਖਿਆ ਹੈ ਕਿ ਕੈਨੇਡਾ ਦੇ ਓਂਟੋਰਿਓ ਸੂਬੇ ਵਿੱਚ ਪਾਕਿਸਤਾਨ ਮੂਲ ਦੇ ਇੱਕ ਮੁਸਲਿਮ ਪਰਿਵਾਰ ਦੀ ਹੱਤਿਆ ਦੀ ਇਸ ਘਟਨਾ ਨਾਲ ਮੈਂ ਦੁਖੀ ਹਾਂ। ਇਸ ਅੱਤਵਾਦੀ ਘਟਨਾ ਦੇ ਖਿਲਾਫ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਿਲ ਕੇ ਲੜਨ ਦੀ ਲੋੜ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਮਾਮਲੇ ਵਿੱਚ ਟਿੱਪਣੀ ਕਰਦਿਆਂ ਲਿਖਿਆ ਹੈ ਕਿ ਪਾਕਿਸਤਾਨ ਮੂਲ ਦੇ ਇਕ ਕੈਨੇਡਾ ਰਹਿੰਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇਸ ਲਈ ਮਾਰ ਦਿੱਤੀਆਂ, ਕਿਉਂ ਕਿ ਉਹ ਮੁਸਲਮਾਨ ਸਨ।