India

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਦੋ ਅਹਿਮ ਗੱਲਾਂ, ਜੋ ਤੁਹਾਡੇ ਲਈ ਬਹੁਤ ਜ਼ਰੂਰੀ ਨੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਦੇਸ਼ ਦੇ ਨਾਂ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਕੋਲ ਜੋ 25 ਫੀਸਦ ਕੋਰੋਨਾ ਵੈਕਸੀਨ ਦਾ ਕੰਮ ਹੈ, ਉਹ ਹੁਣ ਕੇਂਦਰ ਸਰਕਾਰ ਵੱਲੋਂ ਕੀਤਾ ਜਾਵੇਗਾ ਤੇ ਸਾਰੇ ਸੂਬਿਆਂ ਨੂੰ ਮੁਫਤ ਵੈਕਸੀਨੇਸ਼ਨ ਕੀਤੀ ਜਾਵੇਗੀ।ਇਹ ਕਾਰਜ 21 ਜੂਨ ਤੋਂ ਅਭਿਆਨ ਦੇ ਰੂਪ ਵਿੱਚ ਸ਼ੁਰੂ ਕੀਤਾ ਜਾਵੇਗਾ, 18 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਇਸ ਦਿਨ ਤੋਂ ਮੁਫਤ ਕੋਰੋਨਾ ਵੈਕਸੀਨ ਲਗਾਈ ਜਾਵੇਗੀ। ਇਸ ਦਿਨ ਵਿਸ਼ਵ ਯੋਗ ਦਿਵਸ ਵੀ ਹੈ।

ਮੋਦੀ ਨੇ ਕਿਹਾ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕਰੀਬ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਗਿਆ ਹੈ। ਉਹ ਇਸੇ ਯੋਜਨਾ ਨੂੰ ਨਵੰਬਰ ਯਾਨੀ ਕਿ ਦੀਵਾਲੀ ਤੱਕ ਵਧਾਏ ਜਾਣ ਦਾ ਫੈਸਲਾ ਲਿਆ ਗਿਆ ਹੈ।

ਸੰਬੋਧਨ ਦੌਰਾਨ ਮੋਦੀ ਨੇ ਕਿਹਾ ਦੇਸ਼ ਦੀ ਕੋਰੋਨਾ ਦੀ ਦੂਜੀ ਲਹਿਰ ਨਾਲ ਲੜਾਈ ਜਾਰੀ ਹੈ। ਦੂਜੇ ਦੇਸ਼ਾਂ ਵਾਂਗ ਅਸੀਂ ਵੀ ਪੀੜ ਸਹੀ ਹੈ।ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਸੰਵੇਦਨਾ ਹੈ।ਇਹ ਲੰਘੇ 100 ਸਾਲ ਵਿਚ ਆਈ ਸਭ ਤੋਂ ਵੱਡੀ ਮਹਾਂਮਾਰੀ ਹੈ।ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਕਈ ਮੋਰਚਿਆਂ ‘ਤੇ ਇਕ ਸਾਥ ਲੜਿਆ ਹੈ। ਭਾਰਤ ਵਿਚ ਵੈਂਟੀਲੈਂਟਰ ਤੋਂ ਟੈਸਟਿੰਗ ਦਾ ਨੈਟਵਰਕ ਬਣਾਉਣ ਵਰਗੀਆਂ ਚੁਣੌਤੀਆਂ ਦੇਖੀਆਂ ਗਈਆਂ ਹਨ। ਦੇਸ਼ ਨੇ ਇਕ ਵੱਡਾ ਹੈਲਥ ਸਿਸਟਮ ਤਿਆਰ ਕੀਤਾ ਹੈ। ਮੈਡੀਕਲ ਆਕਸੀਜਨ ਦੀ ਡਿਮਾਂਡ ਵਧ ਗਈ ਸੀ ਤੇ ਇਸਦੀ ਇੰਨੀ ਮੰਗ ਕਦੇ ਮਹਿਸੂਸ ਨਹੀਂ ਕੀਤੀ ਗਈ।ਇਸ ਨੂੰ ਪੂਰਾ ਕਰਨ ਲਈ ਵੱਡੇ ਪੱਧਰ ‘ਤੇ ਸੈਨਾ ਦਾ ਸਾਥ ਲਿਆ ਗਿਆ ਹੈ। ਦੁਨੀਆਂ ਦੇ ਹਰੇਕ ਕੋਨੇ ਵਿਚੋਂ ਜੋ ਕੁੱਝ ਵੀ ਉਪਲਬਧ ਹੋ ਸਕਿਆ ਕੇਂਦਰ ਸਰਕਾਰ ਨੇ ਲਿਆਂਦਾ ਹੈ। ਵਿਦੇਸ਼ਾਂ ਵਿਚ ਜਿੱਥੇ ਵੀ ਦਵਾਈਆਂ ਸਨ, ਲਿਆਂਦੀਆਂ ਗਈਆਂ ਹਨ।ਕੋਰੋਨਾ ਵਰਗੇ ਦੁਸ਼ਮਨ ਖਿਲਾਫ ਕੋਵਿਡ ਪ੍ਰੋਟੋਕਾਲ ਹੀ ਜਰੂਰੀ ਹੈ ਤੇ ਵੈਕਸੀਨ ਹੀ ਸੁਰੱਖਿਆ ਕਵਚ ਹੈ।

ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਵਿਚ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਘੱਟ ਹਨ। ਸੋਚੋ ਸਾਡੇ ਕੋਲ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨਾ ਹੁੰਦੀਆਂ ਤਾਂ ਕੀ ਹਾਲ ਹੁੰਦਾ। ਪਿਛਲੇ 50 ਤੋਂ 60 ਸਾਲ ਵਿਚ ਵੈਕਸੀਨ ਵਿਦੇਸ਼ਾਂ ਤੋਂ ਮੰਗਵਾਉਣ ਵਿਚ ਸਮਾਂ ਲੱਗਦਾ ਸੀ। ਜਿਸ ਰਫਤਾਰ ਨਾਲ ਭਾਰਤ ਦਾ ਟੀਕਾਕਰਣ ਦਾ ਕੰਮ ਚੱਲ ਰਿਹਾ ਸੀ, ਵੈਕਸੀਨ ਲਿਆਉਣ ਲਈ ਕਈ ਸਾਲ ਲੱਗ ਜਾਣੇ ਸਨ।ਇਸੇ ਦੌਰਾਨ ਮਿਸ਼ਨ ਇੰਦਰ ਧਨੁੱਸ਼ ਲਾਂਚ ਕੀਤਾ ਗਿਆ।ਅਸੀਂ ਮਿਸ਼ਨ ਮੋਡ ਵਿਚ ਕੰਮ ਕੀਤਾ ਹੈ। ਇਸ ਨਾਲ 60 ਫੀਸਦ ਤੋਂ 90 ਫੀਸਦ ਵੈਕਸੀਨੇਸ਼ਨ ਕੀਤੀ ਗਈ।ਅਸੀਂ ਬੱਚਿਆਂ ਨੂੰ ਬਚਾਉਣ ਲਈ ਵੀ ਕੰਮ ਕੀਤਾ ਹੈ। ਪੀਐੱਮ ਨੇ ਕਿਹਾ ਕਿ ਜਦੋਂ ਨੀਅਤ ਸਾਫ ਹੋਵੇ ਤਾਂ ਨਤੀਜੇ ਵੀ ਮਿਲਦੇ ਹਨ। ਹਰ ਸ਼ੱਕ ਨੂੰ ਪਾਸੇ ਕਰਕੇ ਭਾਰਤ ਨੇ ਇਕ ਸਾਲ ਵਿਚ ਮੇਡ ਇਨ ਇੰਡੀਆ ਦੋ ਦਵਾਈਆਂ ਤਿਆਰ ਕਰ ਦਿੱਤੀਆਂ ਹਨ। 23 ਕਰੋੜ ਤੋਂ ਵੱਧ ਵੈਕਸੀਨ ਦੀ ਡੋਜ ਦਿੱਤੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਨੇਜਲ ਵੈਕਸੀਨ ਤੇ ਟ੍ਰਾਇਲ ਚੱਲ ਰਿਹਾ ਹੈ ਜੋ ਨੱਕ ਰਾਹੀਂ ਦਿਤੀ ਜਾਵੇਗੀ।ਇੰਨੇ ਘੱਟ ਸਮੇਂ ਵਿਚ ਵੈਕਸੀਨ ਬਣਾਉਣਾ, ਪੂਰੀ ਮਾਨਵਤਾ ਲਈ ਬੜੀ ਉਪਲਬਧੀ ਹੈ।ਉਨ੍ਹਾਂ ਕਿਹਾ ਕਿ ਜੇਕਰ ਫ੍ਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਨਾ ਲੱਗੀ ਹੁੰਦੀ ਤਾਂ ਕੀ ਹੁੰਦਾ। ਬਹੁਤ ਸਾਰੇ ਕੰਮ ਸਰਕਾਰ ਦੇ ਮਾਰਗਦਰਸ਼ਨ ਵਿੱਚ ਹੀ ਚੱਲੇ ਹਨ। ਪਰ ਹੁਣ ਸੂਬਿਆਂ ਨੂੰ ਕਈ ਚੀਜਾਂ ਵਿੱਚ ਹੋਰ ਰਾਹਤ ਦੇਣ ਦਾ ਸਮਾਂ ਹੈ।