Punjab

ਕਿਸਾਨ ਘਿਰਾਉ ਕਰਨ ਦੀ ਥਾਂ ਕਰਦੇ ਹਨ ਗੁੰਡਾਗਰਦੀ – ਗਰੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਵੱਲੋਂ ਮਨਾਏ ਗਏ ਕ੍ਰਾਂਤੀ ਦਿਹਾੜੇ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਕਿਸਾਨ ਇਹ ਗੱਲ ਗਲਤ ਕਹਿੰਦੇ ਹਨ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਸੁਣਦੀ, ਸਰਕਾਰ ਉਨ੍ਹਾਂ ਦੀ ਸਾਰੀ ਗੱਲ ਸੁਣਦੀ ਹੈ। ਜਦੋਂ ਮੈਂ ਕਿਸਾਨਾਂ ਨੂੰ ਕਿਹਾ ਸੀ ਕਿ ਇਹ ਖੇਤੀ ਕਾਨੂੰਨ ਰੱਦ ਨਹੀਂ ਹੋਣੇ, ਉਦੋਂ ਉਹ ਮੇਰੇ ਖਿਲਾਫ ਬਹੁਤ ਬੋਲਣ ਲੱਗ ਪਏ ਸਨ। ਇਹ ਕਿਸਾਨਾਂ ਦੀ ਜ਼ਿੱਦ, ਅੜੀ ਹੈ। ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਜਗ੍ਹਾ ਹੋਰ ਸਾਰੀਆਂ ਸੋਧਾਂ ਕਰਨ ਲਈ ਤਿਆਰ ਹੈ’।

ਗਰੇਵਾਲ ਨੇ ਕਿਹਾ ਕਿ ‘ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਜੋ ਚਿੱਠੀ ਲਿਖੀ ਸੀ, ਉਹ ਫੈਸਲਾ ਕਰਨ ਵਾਲੀ ਨਹੀਂ ਸੀ। ਇਹ ਕਮਿਊਨਿਸਟਾਂ ਦੀ ਚਿੱਠੀ ਸੀ। ਕਿਸਾਨਾਂ ਨੇ ਜੇ ਘਿਰਾਉ ਕਰਨਾ ਹੈ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਕਰਨ, ਪਰ ਇਹ ਤਾਂ ਗੁੰਡਾਗਰਦੀ ਕਰਦੇ ਹਨ। ਕਿਸਾਨ ਮੀਟਿੰਗ ਕਰਨ ਤੋਂ ਪਹਿਲਾਂ ਕੋਈ acceptable proposal ਦੱਸਣ, ਕਿਉਂਕਿ ਖੇਤੀ ਕਾਨੂੰਨ ਤਾਂ ਰੱਦ ਨਹੀਂ ਹੋਣੇ। ਪਰ ਕਿਸਾਨ ਤਾਂ ਕੋਈ acceptable proposal ਹੀ ਨਹੀਂ ਦੇ ਰਹੇ। ਸਰਕਾਰ ਨਿਬੇੜਾ ਕਰਨ ਲਈ ਤਿਆਰ ਹੈ ਬਸ ਕਿਸਾਨ ਅੰਦੋਲਨ ਵਿੱਚ ਕੁੱਝ ਕਮਿਊਨਿਸਟ ਮਸਲੇ ਦਾ ਹੱਲ ਨਹੀਂ ਹੋਣ ਦੇ ਰਹੇ। ਉਹ ਕਿਸਾਨਾਂ ਦੇ ਨਾਂ ‘ਤੇ ਸਿਆਸਤ ਕਰ ਰਹੇ ਹਨ’।