India

ਜੂਹੀ ਚਾਵਲਾ ਦੀ 5ਜੀ ਪਟੀਸ਼ਨ ਖਾਰਜ, 20 ਲੱਖ ਜੁਰਮਾਨਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਦੀ 5 ਜੀ ਟੈਕਨਾਲੋਜੀ ਰੋਲਆਊਟ ਖਿਲਾਫ ਪਟੀਸ਼ਨ ਨੂੰ ਦਿੱਲੀ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸਦੇ ਨਾਲ ਹੀ ਜੂਹੀ ਚਾਵਲਾ ਨੂੰ 20 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਅਦਾਲਤ ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਧਾਰਾ 81 ਤਹਿਤ ਅਰਜ਼ੀ ਦੇਣ ਲਈ ਨੋਟਿਸ ਜ਼ਰੂਰੀ ਹੈ। ਇਸ ਲਈ ਇਸ ਨੂੰ ਧਾਰਾ 82 ਦੇ ਤਹਿਤ ਖਾਰਜ ਕੀਤਾ ਗਿਆ ਹੈ। ਹਾਈਕੋਰਟ ਨੇ ਜੂਹੀ ਚਾਵਲਾ ‘ਤੇ 20 ਲੱਖ ਦਾ ਜ਼ੁਰਮਾਨਾ ਲਗਾਇਆ ਹੈ।

ਅਦਾਲਤ ਨੇ ਲਿੰਕ ਸਾਂਝੇ ਕਰਨ ਲਈ ਜੂਹੀ ਚਾਵਲਾ ਨੂੰ ਝਾੜ ਵੀ ਪਾਈ ਹੈ। ਅਦਾਲਤ ਨੇ ਦਿੱਲੀ ਪੁਲਿਸ ਨੂੰ ਕਿਹਾ ਕਿ ਉਹ ਸੁਣਵਾਈ ਦੌਰਾਨ ਗੀਤ ਗਾਉਣ ਵਾਲੇ ਨੂੰ ਲੱਭ ਕੇ ਕਾਰਵਾਈ ਕਰੇ।ਚਾਵਲਾ ਨੇ ਕਿਹਾ ਕਿ ਜੇਕਰ ਦੂਰਸੰਚਾਰ ਉਦਯੋਗ ਦੀਆਂ ਯੋਜਨਾਵਾਂ ਪੂਰੀਆਂ ਹੁੰਦੀਆਂ ਹਨ ਤਾਂ ਧਰਤੀ ਉੱਤੇ ਕੋਈ ਵੀ ਵਿਅਕਤੀ, ਕੋਈ ਜਾਨਵਰ, ਕੋਈ ਪੰਛੀ, ਕੋਈ ਕੀਟ ਅਤੇ ਕੋਈ ਵੀ ਪੌਦਾ ਬਚਣ ਦੇ ਯੋਗ ਨਹੀਂ ਹੋਵੇਗਾ।