‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਮਜ਼ਦੂਰ ਫੈਡਰੇਸ਼ਨ ਸਮੂਹ ਬਾਰੇ ਮੀਡੀਆ ਵੱਲੋਂ ਕੀਤੇ ਜਾ ਰਹੇ ਗਲਤ ਪ੍ਰਚਾਰ ਬਾਰੇ ਬੋਲਦਿਆਂ ਕਿਹਾ ਕਿ ‘ਮੀਡੀਆ ਵੱਲੋਂ ਜਾਣ-ਬੁੱਝ ਕੇ ਸ਼ਰਾਰਤ ਕਰਨ ਲਈ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ’। ਚੜੂਨੀ ਨੇ ਕਿਹਾ ਕਿ ‘ਕੁੱਝ ਸੰਗਠਨ ਹਾਲੇ ਅੱਗੇ ਨਹੀਂ ਆਏ, ਹਾਲੇ ਤੱਕ ਉਹ ਕਿਸਾਨ ਅੰਦੋਲਨ ਨਾਲ ਨਹੀਂ ਜੁੜੇ। ਅਸੀਂ ਇੱਕ ਜਗ੍ਹਾ ‘ਤੇ ਕਰੀਬ 29 ਸੰਗਠਨ ਜੋੜੇ ਹਨ, ਜੋ ਸੰਯੁਕਤ ਕਿਸਾਨ ਮੋਰਚੇ ਦੇ ਹੇਠ ਕੰਮ ਕਰਨਗੇ। ਪਰ ਕੁੱਝ ਮੀਡੀਆ ਸੰਗਠਨਾਂ ਨੇ ਇਹ ਪ੍ਰਚਾਰ ਕੀਤਾ ਹੈ ਕਿ ਜਿਵੇਂ ਅਸੀਂ ਕੋਈ ਅਲੱਗ ਸੰਗਠਨ ਤਿਆਰ ਕਰ ਲਿਆ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਵਹਿਮ ਹੋ ਗਿਆ ਕਿ ਇਸ ਫੈਡਰੇਸ਼ਨ ਦੇ ਨਾਲ ਕਿਸਾਨ ਅੰਦੋਲਨ ਨੂੰ ਕੋਈ ਨੁਕਸਾਨ ਪਹੁੰਚੇਗਾ। ਪਰ ਇਸ ਫੈਡਰੇਸ਼ਨ ਦੇ ਨਾਲ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤੀ ਮਿਲੇਗੀ’।