Punjab

ਸ਼੍ਰੋਮਣੀ ਕਮੇਟੀ ਦਾ ਕੋਵਿਡ ਮਰੀਜ਼ਾਂ ਲਈ ਇੱਕ ਹੋਰ ਵੱਡਾ ਉਪਰਾਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਥੂਨੰਗਲ ਵਿਖੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ 10ਵਾਂ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ। ਇਸ ਕੋਵਿਡ ਸੈਂਟਰ ਵਿੱਚ 25 ਬੈੱਡ ਲਗਾਏ ਗਏ ਹਨ। ਇਸ ਸੈਂਟਰ ਵਿੱਚ ਡਾਕਟਰਾਂ ਦੀ ਟੀਮ 24 ਘੰਟੇ ਮਰੀਜ਼ਾਂ ਦੀ ਦੇਖਭਾਲ ਲਈ ਹਾਜ਼ਰ ਰਹੇਗੀ। ਇਸ ਸੈਂਟਰ ਵਿੱਚ ਮਰੀਜ਼ਾਂ ਨੂੰ ਮੁਫਤ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ 9 ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮਰੀਜ਼ਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮਿਲ ਰਹੀਆਂ ਹਨ ਅਤੇ ਮਰੀਜ਼ ਸਿਹਤਯਾਬ ਹੋ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਕੀਤੇ ਗਏ ਕੋਵਿਡ ਕੇਅਰ ਸੈਂਟਰ:

  • ਗੁਰਦੁਆਰਾ ਮੰਜੀ ਸਾਹਿਬ, ਆਲਮਗੀਰ (ਲੁਧਿਆਣਾ)

ਪਹਿਲਾ ਕੋਵਿਡ ਕੇਅਰ ਸੈਂਟਰ (25 ਬੈੱਡ)

  • ਤਖਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ

ਦੂਜਾ ਕੋਵਿਡ ਕੇਅਰ ਸੈਂਟਰ (50 ਬੈੱਡ)

  • ਰੌਇਲ ਰਿਜ਼ੋਰਟ ਭੁਲੱਥ ਵਿਖੇ

ਤੀਸਰਾ ਕੋਵਿਡ ਕੇਅਰ ਸੈਂਟਰ (25 ਬੈੱਡ)

  • ਗੁਰਦੁਆਰਾ ਜਾਮਨੀ ਸਾਹਿਬ, ਬਜੀਦਪੁਰ ਵਿਖੇ

ਚੌਥਾ ਕੋਵਿਡ ਕੇਅਰ ਸੈਂਟਰ (25 ਬੈੱਡ)

  • ਸ਼੍ਰੀ ਨਾਨਕਿਆਣਾ ਸਾਹਿਬ, ਸੰਗਰੂਰ ਵਿਖੇ

ਪੰਜਵਾਂ ਕੋਵਿਡ ਕੇਅਰ ਸੈਂਟਰ (25 ਬੈੱਡ)

  • ਗੁਰੂ ਨਾਨਕ ਕਾਲਜ, ਬੁਢਲਾਡਾ ਵਿਖੇ

ਛੇਵਾਂ ਕੋਵਿਡ ਕੇਅਰ ਸੈਂਟਰ (25 ਬੈੱਡ)

  • ਗੁਰਦੁਆਰਾ ਭੱਠਾ ਸਾਹਿਬ, ਰੋਪੜ ਵਿਖੇ

ਸੱਤਵਾਂ ਕੋਵਿਡ ਕੇਅਰ ਸੈਂਟਰ (25 ਬੈੱਡ)

  • ਆਦਮਪੁਰ ਨੇੜਲੇ ਪਿੰਡ ਕਾਲੜਾ ਵਿਖੇ

ਅੱਠਵਾਂ ਕੋਵਿਡ ਕੇਅਰ ਸੈਂਟਰ (25 ਬੈੱਡ)

  • ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ, ਪਟਿਆਲਾ ਵਿਖੇ

9ਵਾਂ ਕੋਵਿਡ ਕੇਅਰ ਸੈਂਟਰ (25 ਬੈੱਡ)