India

ਭਲਵਾਨ ਸੁਸ਼ੀਲ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀ ਹੈ ਇਹ 20 ਸੈਕੰਡ ਦੀ ਵੀਡਿਓ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਤਲ ਕੇਸ ਦੇ ਇਲਜ਼ਾਮ ਝੱਲ ਰਹੇ ਓਲੰਪੀਅਨ ਭਲਵਾਨ ਸੁਸ਼ੀਲ ਕੁਮਾਰ ਲਈ ਇੱਕ ਵੀਡਿਓ ਪਰੇਸ਼ਾਨੀਆਂ ਖੜ੍ਹੀਆਂ ਕਰ ਸਕਦੀ ਹੈ। ਜਾਣਕਾਰੀ ਮੁਤਾਬਿਕ 19 ਤੋਂ 20 ਸੈਕੰਡ ਦੀ ਇਸ ਵੀਡਿਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਲਵਾਨ ਸਾਗਰ ਧਨਖੜ ਨੂੰ ਸੁਸ਼ੀਲ ਕੁਮਾਰ, ਸੋਨੂੰ ਮਾਹਲ ਅਤੇ ਉਸਦੇ ਸਾਥੀਆਂ ਵੱਲੋਂ ਡੰਡਿਆਂ ਨਾਲ ਕੁੱਟਿਆ ਜਾ ਰਿਹਾ ਹੈ। ਇਹ ਵੀਡਿਓ ਸੁਸ਼ੀਲ ਦੇ ਨਜ਼ਦੀਕੀ ਪ੍ਰਿੰਸ ਦੇ ਫੋਨ ਤੋਂ ਮਿਲੀ ਹੈ। ਪ੍ਰਿੰਸ ਖ਼ਿਲਾਫ਼ ਵੀ ਕਈ ਕੇਸ ਦਰਜ ਹਨ।

ਇਸ ਵੀਡਿਓ ਵਿੱਚ ਕਾਲਾ ਅੱਸੌਦਾ ਗੈਂਗ ਅਤੇ ਨੀਰਜ ਬਾਵਾਨੀਆ ਗੈਂਗ ਦੇ ਬਦਮਾਸ਼ ਵੀ ਦੇਖੇ ਜਾ ਰਹੇ ਹਨ। ਸਾਗਰ ਧਨਖੜ ਜਮੀਨ ਤੇ ਡਿੱਗਿਆ ਹੋਇਆ ਬਚਾਅ ਲਈ ਹੱਥ ਜੋੜ ਰਿਹਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਵੀਡੀਓ ਵਿੱਚ ਸੁਸ਼ੀਲ ਕੁਮਾਰ ਵੀ ਹੈ। ਵੀਡਿਓ ਵਿਚ ਕਈ ਲੋਕ ਮਾਰੂ ਹਥਿਆਰਾਂ ਨਾਲ ਮੌਜੂਦ ਹਨ।

ਵੀਡੀਓ ਦੀ ਐਫਐਸਐਲ ਰੋਹਿਨੀ ਵਿੱਚ ਫੋਰੈਂਸਿਕ ਜਾਂਚ ਵੀ ਕੀਤੀ ਗਈ ਸੀ, ਜਿਸ ਵਿੱਚ ਇਹ ਵੀਡੀਓ ਮਿਲੀ ਹੈ ਅਤੇ ਇਹ ਮੋਬਾਈਲ ਤੋਂ ਬਣਾਈ ਗਈ ਹੈ।