‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਲੋੜੀਂਦੇ ਸਾਧਨਾਂ ਦੀ ਘਾਟ ਦੀ ਗੱਲ ਸਵੀਕਾਰ ਕੀਤੀ ਹੈ।
ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੋ ਮੁਲਕ ਐਟਮ ਬੰਬ ਬਣਾ ਸਕਦਾ ਹੈ ਕੀ ਉਹ ਵੈਂਟੀਲੇਟਰ ਤੇ ਜਾਂਚ ਲਈ ਟੈਸਟਿੰਗ ਕਿਟ ਨਹੀਂ ਬਣਾ ਸਕਦਾ?
ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੇਕਰ ਕੋਰੋਨਾ ਦੇ ਮਰੀਜ਼ ਵਧੇ ਤਾਂ ਪਾਕਿਸਤਾਨ ਦੀ ਸਿਹਤ ਸੇਵਾ ਇਸ ਦਾ ਬੋਝ ਨਹੀਂ ਚੁੱਕ ਸਕੇਗੀ।
ਪਾਕਿਸਤਾਨ ਵਿੱਚ ਕੋਰੋਨਾਵਾਇਰਸ ਨਾਲ ਸ਼ਨੀਵਾਰ ਰਾਤ 12 ਵਜੇ ਤੱਕ 86 ਲੋਕਾਂ ਦੀ ਮੌਤ ਹੋ ਗਈ ਹੈ ਤੇ 5 ਹਜ਼ਾਰ ਤੋਂ ਵੱਧ ਲੋਕ ਇਸ ਨਾਲ ਪੀੜਤ ਹਨ।
ਪਾਕਿਸਤਾਨ ਦਾ ਪੰਜਾਬ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ 2,425 ਲੋਕ ਹੁਣ ਤੱਕ ਲਾਗ ਨਾਲ ਪੀੜਤ ਮਿਲੇ ਹਨ।