Punjab

ਸੁਖਬੀਰ ਬਾਦਲ ਨੇ ਲਗਵਾਇਆ ਟਰੰਪ ਵਾਲਾ ਕਰੋਨਾ ਟੀਕਾ – ਬਲਬੀਰ ਸਿੱਧੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਵੈਕਸੀਨ ਦੀ ਕਮੀ ‘ਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸੁਖਬੀਰ ਬਾਦਲ ਨੇ 62 ਹਜ਼ਾਰ ਦਾ ਕਰੋਨਾ ਟੀਕਾ ਲਗਵਾਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਡੋਨਾਲਡ ਟਰੰਪ ਵਾਲਾ ਟੀਕਾ ਲਗਵਾਇਆ ਹੈ’। ਉਨ੍ਹਾਂ ਕਿਹਾ ਕਿ ‘ਕੀ ਸੁਖਬੀਰ ਬਾਦਲ ਬਾਕੀ ਲੋਕਾਂ ਦੇ ਵੀ ਇਹੀ ਟੀਕਾ ਲਗਵਾਉਣਗੇ’।

ਦਰਅਸਲ, ਸੁਖਬੀਰ ਬਾਦਲ ਨੇ ਸੂਬੇ ਵਿੱਚ ਵੈਕਸੀਨ ਦੀ ਘਾਟ ਨੂੰ ਲੈ ਸਵਾਲ ਚੁੱਕੇ ਸਨ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦੇਸ਼ਾਂ ਤੋਂ ਸਿੱਧੀ ਵੈਕਸੀਨ ਖਰੀਦ ਸਕਦੀ ਹੈ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਵੈਕਸੀਨ ਖਰੀਦ ਸਕਦੀ। ਸਿੱਧੂ ਨੇ ਕਿਹਾ ਕਿ ‘SGPC ਦਾ ਜੋ ਪੈਸਾ ਹੈ, ਉਹ ਲੋਕਾਂ ਦਾ ਪੈਸਾ ਹੈ, ਉਹ ਗੁਰੂ ਦੀ ਗੋਲਕ ਹੈ। ਉਹ ਆਮ ਗਰੀਬ ਦੇ ਵਾਸਤੇ ਵਰਤੇ ਜਾਣੇ ਹਨ’।