Punjab

ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਖਿਲਾਫ ਵੱਡਾ ਐਕਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਜੇਪੀ ਨਾਲ ਗੱਠਜੋੜ ‘ਤੇ ਬਿਆਨ ਦਿੰਦਿਆਂ ਕਿਹਾ ਕਿ ‘ਬੀਜੇਪੀ ਨਾਲ ਗੱਠਜੋੜ ਕਿਸਾਨਾਂ ਦਾ ਮਸਲਾ ਹੱਲ ਹੋਣ ‘ਤੇ ਵੀ ਨਹੀਂ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਲਈ ਬੀਜੇਪੀ ਦੇ ਨਾਲ ਗੱਠਜੋੜ ਤੋੜਿਆ ਸੀ। ਉਨ੍ਹਾਂ ਕਿਹਾ ਕਿ 1997 ਵਿੱਚ ਦੋਵਾਂ ਪਾਰਟੀਆਂ ਵਿਚਾਲੇ ਇਹ ਗੱਠਜੋੜ ਹੋਇਆ ਸੀ ਪਰ ਖੇਤੀ ਕਾਨੂੰਨਾਂ ਕਰਕੇ 23 ਸਾਲ ਪੁਰਾਣੀ ਭਾਈਵਾਲੀ ਟੁੱਟ ਗਈ ਹੈ।

ਪੰਜਾਬ ਚ ਵੈਕਸੀਨੇਸ਼ਨ ਤੇ ਚੁੱਕੇ ਸਵਾਲ

ਸੁਖਬੀਰ ਬਾਦਲ ਨੇ ਪੰਜਾਬ ਵਿੱਚ ਵੈਕਸੀਨੇਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਨੀਯਤ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ‘ਤੇ ਵੈਕਸੀਨ ਖਰੀਦ ਸਕਦੀ ਹੈ ਤਾਂ ਸਰਕਾਰ ਵੈਕਸੀਨ ਕਿਉਂ ਨਹੀਂ ਖਰੀਦ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਵੈਕਸੀਨ ਦੇ ਲਈ 1 ਹਜ਼ਾਰ ਕਰੋੜ ਰੁਪਏ ਦਾ ਬਜਟ ਮਨਜ਼ੂਰ ਕਰੇ ਅਤੇ ਕਰੋਨਾ ਨਾਲ ਨਜਿੱਠਣ ਲਈ ਕੈਬਨਿਟ ਦੀ ਤੁਰੰਤ ਹੰਗਾਮੀ ਬੈਠਕ ਸੱਦੀ ਜਾਵੇ।