Punjab

ਸਿੱਧੂ ਨੇ ਲੀਡਰਾਂ ਦੇ ਭੁਲੇਖੇ ਕੀਤੇ ਦੂਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਮੁੜ ਤੋਂ ਪੰਜਾਬ ਕਾਂਗਰਸ ਨੂੰ ਜਵਾਬ ਦਿੰਦਿਆਂ ਕਿਹਾ ਹੈ ਕਿ ‘ਸਾਬਿਤ ਕਰਕੇ ਦਿਖਾਉ, ਜੇ ਮੈਂ ਇੱਕ ਵੀ ਬੈਠਕ ਕਿਸੇ ਹੋਰ ਪਾਰਟੀ ਦੇ ਕਿਸੇ ਲੀਡਰ ਨਾਲ ਕੀਤੀ ਹੋਵੇ ? ਮੈਂ ਅੱਜ ਤੱਕ ਕਿਸੇ ਤੋਂ ਕੋਈ ਵੀ ਅਹੁਦਾ ਨਹੀਂ ਮੰਗਿਆ। ਮੇਰੀ ਇੱਕੋ-ਇੱਕ ਮੰਗ “ਪੰਜਾਬ ਦੀ ਖੁਸ਼ਹਾਲੀ” ਹੈ। ਮੈਨੂੰ ਬਹੁਤ ਵਾਰ ਸੱਦ ਕੇ ਕੈਬਨਿਟ ‘ਚ ਸ਼ਾਮਲ ਹੋਣ ਦੀ ਪੇਸ਼ਕਸ ਕੀਤੀ ਗਈ ਸੀ ਪਰ ਮੈਂ ਆਪਣੀ ਜ਼ਮੀਰ ਦੇ ਵਿਰੁੱਧ ਕੁੱਝ ਵੀ ਕਬੂਲ ਨਹੀਂ ਕੀਤਾ। ਹੁਣ ਸਾਡੀ ਮਾਣਯੋਗ ਹਾਈਕਮਾਨ ਨੇ ਦਖਲ ਦੇ ਦਿੱਤਾ ਹੈ। ਅਸੀਂ ਉਡੀਕ ਕਰਾਂਗੇ’।

ਦਰਅਸਲ, ਨਵਜੋਤ ਸਿੱਧੂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਸਿੱਧੂ ਵੱਲੋਂ ਕੈਪਟਨ ਸਰਕਾਰ ਨੂੰ ਲਗਾਤਾਰ ਬੇਅਦਬੀ ਮਾਮਲਿਆਂ ਸਬੰਧੀ ਸਵਾਲ ਪੁੱਛੇ ਜਾ ਰਹੇ ਸਨ। ਸਿੱਧੂ ਦੇ ਇਨ੍ਹਾਂ ਸਵਾਲਾਂ ਤੋਂ ਖਿਝੇ ਕਈ ਲੀਡਰਾਂ ਨੇ ਪਾਰਟੀ ਹਾਈਕਮਾਂਡ ਨੂੰ ਸਿੱਧੂ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਅਤੇ ਉਸਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਇਨ੍ਹਾਂ ਲੀਡਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਿੱਧੂ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ, ਇਸ ਲਈ ਉਹ ਇਹ ਬਿਆਨਬਾਜ਼ੀ ਕਰ ਰਹੇ ਹਨ। ਪਰ ਸਿੱਧੂ ਨੇ ਅੱਜ ਇਨ੍ਹਾਂ ਲੀਡਰਾਂ ਨੂੰ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਬੇਅਦਬੀ ਮਾਮਲਿਆਂ ‘ਤੇ ਸਵਾਲ ਨਹੀਂ ਚੁੱਕ ਰਹੇ।

Comments are closed.