International

ਵਿਸ਼ਵ ਸਿਹਤ ਸੰਸਥਾਂ ਦੀ ਕੋਰੋਨਾ ਮੌਤਾਂ ‘ਤੇ ਸਾਲਾਨਾ ਰਿਪੋਰਟ ਪੜ੍ਹ ਕੇ ਉਡ ਜਾਣਗੇ ਹੋਸ਼

ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜੇ ਦੋ ਜਾਂ ਤਿੰਨ ਗੁਣਾ ਵੱਧ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਵਿਸ਼ਵ ਸਿਹਤ ਸੰਸਥਾ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਅਸਲੀ ਅੰਕੜੇ ਨੂੰ ਜਿੰਨਾ ਆਫੀਸ਼ੀਅਲੀ ਦੱਸਿਆ ਜਾ ਰਿਹਾ ਹੈ, ਉਹ ਦੋ ਜਾਂ ਤਿੰਨ ਗੁਣਾ ਜ਼ਿਆਦਾ ਹੋ ਸਕਦਾ ਹੈ।

ਇਸਦਾ ਅਰਥ ਹੈ ਕਿ ਸੰਸਥਾ ਦੇ ਅਨੁਸਾਰ ਪੂਰੀ ਦੁਨੀਆਂ ਵਿਚ ਹੁਣ ਤੱਕ ਕੋਰੋਨਾ ਕਾਰਣ 34 ਲੱਖ ਲੋਕਾਂ ਦੀ ਮੌਤ ਹੋਈ ਹੈ। ਜਦੋਂ ਕਿ ਅਸਲੀਅਤ ਵਿਚ ਇਹ ਅੰਕੜਾ ਦੋ ਤੋਂ ਤਿੰਨ ਗੁਣਾ ਵੱਧ ਹੋ ਸਕਦਾ ਹੈ। ਇਸਦੇ ਅਨੁਸਾਰ ਇਹ ਅੰਕੜੇ 60 ਤੋਂ 80 ਲੱਖ ਹੋ ਸਕਦੇ ਹਨ। ਰਿਪੋਰਟ ਦੇ ਅਨੁਸਾਰ ਸਾਲ 2020 ਵਿਚ ਘੱਟੋ-ਘੱਟ ਤਿੰਨ ਲੱਖ ਜਾਂ ਫਿਰ ਜਿੰਨਾ ਦੱਸਿਆ ਜਾ ਰਿਹਾ ਹੈ ਉਸ ਤੋਂ ਵੀ 12 ਲੱਖ ਵੱਧ ਮੌਤਾਂ ਇਸ ਕਾਰਣ ਹੋਈਆਂ ਹਨ।

ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਿੱਧੇ ਰੂਪ ਵਿੱਚ ਜਾਂ ਅਸਿੱਧੇ ਤੌਰ ‘ਤੇ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜੇ ਅਸਲ ਮੌਤਾਂ ਦੇ ਅੰਕੜਿਆਂ ਨਾਲੋਂ ਬਹੁਤ ਜਿਆਦਾ ਘੱਟ ਹਨ।

ਸੰਸਥਾ ਦੀ ਸਹਾਇਕ ਪ੍ਰਬੰਧ ਨਿਦੇਸ਼ਕ ਸਮੀਰਾ ਅਸਮਾ ਨੇ ਕਿ ਮੈਂ ਇਸ ਮਾਮਲੇ ਵਿਚ ਸਪਸ਼ਟ ਕਹਿ ਸਕਦੀ ਹਾਂ ਕਿ ਜੇਕਰ ਸਹੀ ਮੁਲੰਕਣ ਕੀਤਾ ਜਾਵੇ ਤਾਂ ਇਹ ਅੰਕੜਾ 60 ਤੋਂ 80 ਲੱਖ ਦੇ ਦਰਮਿਆਨ ਆਵੇਗਾ।

ਹਾਲਾਂਕਿ ਸੰਸਥਾ ਨੇ ਕਿਹਾ ਕਿ ਅੰਕੜੇ ਘੱਟ ਹੋਣ ਦੇ ਕਈ ਕਾਰਣ ਹੋ ਸਕਦੇ ਹਨ। ਸੰਸਥਾ ਦੇ ਅਨੁਸਾਰ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਤ ਕਈ ਲੋਕਾਂ ਦੀ ਮੌਤ ਉਨ੍ਹਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਣ ਤੋਂ ਵੀ ਪਹਿਲਾਂ ਹੋਈ ਹੈ।

ਕਈ ਦੇਸ਼ਾਂ ਕੋਲ ਉਸ ਵੇਲੇ ਕੋਵਿਡ-19 ਦੇ ਕਾਰਣ ਹੋਣ ਵਾਲੀਆਂ ਮੌਤਾਂ ਨਾਲ ਜੁੜਿਆ ਡਾਟਾ ਇਕੱਠਾ ਕਰਨ ਦਾ ਪੁਖਤਾ ਪ੍ਰਬੰਧ ਨਹੀਂ ਸੀ।