Punjab

ਲੁਧਿਆਣਾ ‘ਚ ਬਦਲੇ ਕਰਫਿਊ ਨਿਯਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਲੁਧਿਆਣਾ ਵਿੱਚ ਕਰਫਿਊ ਵਿੱਚ ਕੁੱਝ ਢਿੱਲ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕਰਫਿਊ 31 ਮਈ ਤੱਕ ਲਾਗੂ ਰਹੇਗਾ ਪਰ ਇਸ ਵਿੱਚ 24 ਮਈ ਤੋਂ ਕੁੱਝ ਬਦਲਾਅ ਕੀਤੇ ਗਏ ਹਨ।

  • ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਕਰਫਿਊ ਵਿੱਚ ਸਾਰੀਆਂ ਦੁਕਾਨਾਂ, ਸਾਰੇ ਨਿੱਜੀ ਦਫਤਰਾਂ ਅਤੇ ਸਾਰੇ ਨਿੱਜੀ ਅਦਾਰਿਆਂ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਫਿਊ ਤੋਂ ਛੋਟ ਹੋਵੇਗੀ।
  • ਸਾਰੇ ਰੈਸਟੋਰੈਂਟਾਂ, ਕੈਫੇ, ਕਾਫੀ ਦੀਆਂ ਦੁਕਾਨਾਂ, ਫਾਸਟ ਫੂਡ ਆਊਟਲੈੱਟ, ਢਾਬਾ, ਬੇਕਰੀ, ਹਲਵਾਈ ਦੀ ਦੁਕਾਨ ‘ਤੇ ਬੈਠ ਕੇ ਖਾਣ-ਪੀਣ ਦੀ ਮਨਾਹੀ ਹੋਵੇਗੀ। ਇਨ੍ਹਾਂ ਦੇ ਅੰਦਰ ਗ੍ਰਾਹਕਾਂ ਦੇ ਬੈਠਣ ਦੀ ਮਨਾਹੀ ਹੋਵੇਗੀ। ਸਮਾਨ ਖਰੀਦ ਕੇ ਲੈ ਜਾਣ ਦੀ ਆਗਿਆ ਹੋਰ ਦੁਕਾਨਾਂ ਵਾਂਗ ਦੁਪਹਿਰ ਦੇ 1 ਵਜੇ ਤੱਕ ਹੋਵੇਗੀ।
  • ਪੱਕੇ ਹੋਏ ਭੋਜਨ ਦੀ ਹੋਮ ਡਿਲਿਵਰੀ ਰਾਤ 8 ਵਜੇ ਤੱਕ ਕੀਤੀ ਜਾ ਸਕਦੀ ਹੈ। ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕੋਈ ਹੋਮ ਡਿਲਿਵਰੀ ਨਹੀਂ ਹੋਵੇਗੀ। ਡਿਲਿਵਰੀ ਕਰਨ ਵਾਲੇ ਕਰਿੰਦਿਆਂ ਕੋਲ ਕਰਫਿਊ ਪਾਸ ਹੋਣਾ ਜ਼ਰੂਰੀ ਹੈ।
  • ਜੇਕਰ ਕਿਸੇ ਵੀ ਅਦਾਰੇ ਨੇ ਡਾਈਨ-ਇੰਨ ਜਾਂ ਗ੍ਰਾਹਕਾਂ ਦੇ ਬੈਠਣ ਦੀ ਮਨਾਹੀ ਜਾਂ ਹੋਮ ਡਿਲਿਵਰੀ ਸਮੇਂ ਦੁਕਾਨ ਖੋਲ੍ਹ ਕੇ ਸਿੱਧੀ ਵਿਕਰੀ ਸਬੰਧੀ ਕੋਈ ਵੀ ਉਲੰਘਣਾ ਕੀਤੀ ਤਾਂ ਅਜਿਹੀ ਦੁਕਾਨ ਨੂੰ ਕਰਫਿਊ ਰਹਿਣ ਦੀ ਆਖਰੀ ਤਰੀਕ ਤੱਕ ਬੰਦ ਕਰ ਦਿੱਤਾ ਜਾਵੇਗਾ।
  • ਈ-ਕਾਮਰਸ ਕੰਪਨੀਆਂ, ਕੋਰੀਅਰ ਕੰਪਨੀਆਂ ਅਤੇ ਡਾਕ ਵਿਭਾਗ ਨੂੰ ਰਾਤ 8 ਵਜੇ ਤੱਕ ਘਰੋਂ-ਘਰੀਂ ਪਾਰਸਲ ਆਦਿ ਦੀ ਵੰਡ ਕਰਨ ਦੀ ਆਗਿਆ ਹੋਵੇਗੀ। ਡਿਲਿਵਰੀ ਕਰਨ ਵਾਲਿਆਂ ਕੋਲ ਕਰਫਿਊ ਪਾਸ ਹੋਣਾ ਜ਼ਰੂਰੀ ਹੈ।