‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੇਰਾ ਸਿਰਸਾ ਦੇ ਬਲਾਤਕਾਰੀ ਅਤੇ ਕਾਤਲ ਮੁਖੀ ਰਾਮ ਰਹੀਮ ਦੇ ਵਕੀਲ ਐੱਸ.ਕੇ. ਗਰਗ ਨੇ ਕਿਹਾ ਕਿ ‘ਰਾਮ ਰਹੀਮ ਨੂੰ ਤਾਂ ਰੈਗੂਲਰ ਪੈਰੋਲ ਮਿਲਣੀ ਚਾਹੀਦੀ ਸੀ ਕਿਉਂਕਿ ਹਰ ਮੁਲਜ਼ਮ ਨੂੰ ਇੱਕ ਸਾਲ ਬਾਅਦ ਪੈਰੋਲ ਮਿਲ ਜਾਂਦੀ ਹੈ। ਰਾਮ ਰਹੀਮ ਨੂੰ ਪੂਰੇ ਚਾਰ ਸਾਲ ਬਾਅਦ ਪੈਰੋਲ ਮਿਲੀ ਹੈ। ਪਹਿਲਾਂ ਰਾਮ ਰਹੀਮ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਰਹੀ’।
ਸੀਬੀਆਈ ਦੇ ਵਕੀਲ ਐੱਚ.ਪੀ.ਐੱਸ. ਵਰਮਾ ਨੇ ਕਿਹਾ ਕਿ ‘ਪੰਜਾਬ ਦੇ ਜੇਲ੍ਹ ਮੈਨੂਅਲ ਦੇ ਨਿਯਮਾਂ ਅਨੁਸਾਰ ਹਾਲਾਤਾਂ ਦੇ ਮੁਤਾਬਕ ਕਿਸੇ ਵੀ ਪੀੜਤ ਨੂੰ ਪੈਰੋਲ ਮਿਲਣੀ ਚਾਹੀਦੀ ਹੈ ਤਾਂ ਉਹ ਕਿਸੇ ਨੂੰ ਵੀ ਮਿਲ ਸਕਦੀ ਹੈ। ਪਰ ਰਾਮ ਰਹੀਮ ਦੇ ਕੇਸ ਵਿੱਚ ਇਹ ਕਾਫੀ ਸੰਜੀਦਗੀ ਦਾ ਮਾਮਲਾ ਹੈ। ਜੋ ਵੀ ਪੀੜਤ ਪੈਰੋਲ ‘ਤੇ ਜਾਂਦਾ ਹੈ, ਉਸ ‘ਤੇ ਨਿਗਰਾਨੀ ਰੱਖੀ ਜਾਂਦੀ ਹੈ’।