India Punjab

ਚੰਡੀਗੜ੍ਹ ਵਿੱਚ ਕੇਸ ਘਟਣੇ ਹੋਏ ਸ਼ੁਰੂ, ਵੀਪੀ ਸਿੰਘ ਬਦਨੌਰ ਨੇ ਕੀਤਾ ਢਿੱਲ ਦੇਣ ਦਾ ਇਸ਼ਾਰਾ

– UNITED SIKHS ਨੇ ਕੀਤੀ ਚੰਡੀਗੜ੍ਹ ਦੇ ਸੈਕਟਰ-43 ਵਿੱਚ Covid-19 ਮਿੰਨੀ ਕੇਅਰ ਸੈਂਟਰ ਦੀ ਸ਼ੁਰੂਆਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮਨੁੱਖਤਾ ਦੀ ਸੇਵਾ ਵਿੱਚ ਸਦਾ ਹਾਜ਼ਿਰ ਰਹਿਣ ਵਾਲੀ ਸਮਾਜ ਸੇਵੀ ਸੰਸਥਾ ‘ਯੂਨਾਇਟਿਡ ਸਿਖਸ’ ਨੇ ਚੰਡੀਗੜ੍ਹ ਦੇ ਸੈਕਟਰ-43 ਵਿੱਚ Covid-19 ਮਿੰਨੀ ਕੇਅਰ ਸੈਂਟਰ ਦੀ ਸ਼ੁਰੂਆਤ ਕੀਤੀ ਹੈ। ਇਸ ਸੈਂਟਰ ਵਿਚ ਫਿਲਹਾਲ ਆਕਸੀਜਨ ਦੀ ਸਹੂਲਤ ਨਾਲ ਲੈਸ 50 ਬੈੱਡ ਦੀ ਸਹੂਲਤ ਦਿੱਤੀ ਗਈ ਹੈ ਤੇ ਜੇਕਰ ਲੋੜ ਪੈਂਦੀ ਹੈ ਤਾਂ 200 ਬੈੱਡ ਹੋਰ ਵਧਾਏ ਜਾਣ ਦੀ ਵੀ ਯੋਜਨਾ ਹੈ। ਇਸ ਮਿੰਨੀ ਸੈਂਟਰ ਦਾ ਉਦਾਘਟਨ ਕਰਨ ਪਹੁੰਚੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਨੇ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਇਸ ਸਾਰੀ ਚੰਡੀਗੜ੍ਹ ਪ੍ਰਸ਼ਾਸ਼ਨ ਨਾਲ ਮਿਲ ਕੇ ਸ਼ੁਰੂ ਕੀਤੇ ਇਸ ਸੈਂਟਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿਚ ਬਾਹਰੋਂ ਵੀ ਆਕਸੀਜਨ ਦੇ ਕੰਸਨਟਰੇਟਰ ਮੰਗਵਾਏ ਗਏ ਹਨ। ਇਸ ਵਿਚ ਕਈ ਲੋਕਾਂ ਦਾ ਸਹਿਯੋਗ ਹਨ। ਸੈਂਟਰ ਵਿਚ ਨਾਮੀ ਡਾਕਟਰ ਪੂਰੀ ਸਿਖਲਾਈ ਦੇਣਗੇ।

ਉਨ੍ਹਾਂ ਕਿਹਾ ਕਿ ਕੋਰੋਨਾ ਦਾ ਪਹਿਲਾ ਫੇਜ ਆਇਆ ਸੀ, ਉਸ ਦੌਰਾਨ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਕੇਸ ਘੱਟ ਹੋਏ ਤਾਂ ਲੱਗਿਆ ਕਿ ਕੋਰੋਨਾ ਨੂੰ ਹਰਾ ਦਿਤਾ ਹੈ। ਸਾਰਾ ਕੁੱਝ ਖੋਲ੍ਹ ਦਿੱਤਾ ਗਿਆ। ਪਰ ਅਸੀਂ ਇਹ ਨਾ ਭੁੱਲੀਏ ਕਿ ਇਥੇ ਬਹੁਤ ਸਾਰੀਆਂ ਸਟੇਟਾਂ ਦਾ ਆਉਣਾ ਜਾਣਾ ਹੈ, ਜਿਸਨੂੰ ਰੋਕਿਆ ਨਹੀਂ ਜਾ ਸਕਦਾ। ਇਸ ਲਈ ਤਿਆਰੀ ਹੀ ਕੀਤੀ ਜਾ ਸਕਦੀ ਹੈ।

ਕੋਰੋਨਾ ਨਾਲ ਲੜਨ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਚੰਡੀਗੜ੍ਹ ਵਿਚ ਵਾਰ ਰੂਮ ਦੀ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ। ਅੱਜ ਹਾਲਾਤ ਇਹ ਹਨ, ਹੁਣ 400 ਕੇਸ ਦਰਜ ਕੀਤੇ ਜਾ ਰਹੇ ਹਨ। ਕਾਲੀ ਫੰਗਸ ਬਾਰੇ ਉਨ੍ਹਾਂ ਕਿਹਾ ਕਿ ਗਲਤ ਦਵਾਈਆਂ ਖਾਣ ਨਾਲ ਹੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਇਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਹਨ। ਚੰਡੀਗੜ੍ਹ ਦੇ ਪ੍ਰਬੰਧਾਂ ਦੀ ਪੀਐੱਮ ਨੇ ਵੀ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਹੋਰ ਲੋਕ ਵੀ ਇਹੋ ਜਿਹੇ ਸੈਂਟਰ ਲਗਾਉਣ ਲਈ ਅੱਗੇ ਆ ਰਹੇ ਹਨ। ਫਿਲਹਾਲ ਉਨ੍ਹਾਂ ਨੂੰ ਹੋਲਡ ‘ਤੇ ਰੱਖਿਆ ਗਿਆ ਹੈ। ਲੋੜ ਪੈਣ ‘ਤੇ ਹੀ ਮਨਜ਼ੂਰੀ ਦਿੱਤੀ ਜਾਵੇਗੀ। ਜੇਕਰ ਕੇਸ ਹੋਰ ਘਟਦੇ ਹਨ ਤਾਂ ਚੰਡੀਗੜ੍ਹ ਨੂੰ ਹੋਰ ਢਿੱਲ ਦਿੱਤੀ ਜਾਵੇਗੀ।