Punjab

ਚੰਡੀਗੜ੍ਹ ਪ੍ਰਸ਼ਾਸਨ ਦਾ ਐਂਬੂਲੈਂਸ ਡਰਾਈਵਰਾਂ ਲਈ ਵੱਡਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਪ੍ਰਸ਼ਾਸਨ ਨੇ ਐਂਬੂਲੈਂਸਾਂ ਬਾਰੇ ਵੀ ਵੱਡਾ ਫੈਸਲਾ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਐਂਬੂਲੈਂਸਾਂ ਦੀਆਂ ਕੀਮਤਾਂ ਤੈਅ ਕੀਤੀਆਂ ਹਨ।

ਐਂਬੂਲੈਂਸਾਂ ਦੀਆਂ ਤੈਅ ਕੀਤੀਆਂ ਗਈਆਂ ਕੀਮਤਾਂ

•          ਬਿਨਾਂ ਆਕਸੀਜਨ ਵਾਲੀ ਐਂਬੂਲੈਂਸ ਦੀ 2 ਹਜ਼ਾਰ ਰੁਪਏ ਕੀਮਤ ਤੈਅ ਕੀਤੀ ਗਈ ਹੈ। 20 ਕਿਲੋਮੀਟਰ ਤੱਕ ਜਾਣ ਲਈ 250 ਰੁਪਏ ਲੱਗਣਗੇ। 20 ਕਿਲੋਮੀਟਰ ਦਾ ਸਫਰ ਖਤਮ ਹੋਣ ਤੋਂ ਬਾਅਦ 1 ਕਿਲੋਮੀਟਰ ਦੇ ਹਿਸਾਬ ਨਾਲ 10 ਰੁਪਏ ਲੱਗਣਗੇ। ਪੱਧਰੇ ਰਸਤਿਆਂ ‘ਤੇ 1 ਕਿਲੋਮੀਟਰ ਦੇ ਹਿਸਾਬ ਨਾਲ 10 ਰੁਪਏ ਲੱਗਣਗੇ ਅਤੇ ਪਹਾੜੀ ਇਲਾਕਿਆਂ ਵਿੱਚ 1 ਕਿਲੋਮੀਟਰ ਦੇ ਹਿਸਾਬ ਨਾਲ 11 ਰੁਪਏ ਲੱਗਣਗੇ।

•          ਆਕਸੀਜਨ ਸਹੂਲਤ ਨਾਲ ਲੈਸ ਐਂਬੂਲੈਂਸ ਦੀ ਕੀਮਤ 2500 ਰੁਪਏ ਹੋਵੇਗੀ। 20 ਕਿਲੋਮੀਟਰ ਤੱਕ ਜਾਣ ਲਈ 300 ਰੁਪਏ ਲੱਗਣਗੇ। 20 ਕਿਲੋਮੀਟਰ ਦਾ ਸਫਰ ਖਤਮ ਹੋਣ ਤੋਂ ਬਾਅਦ 1 ਕਿਲੋਮੀਟਰ ਦੇ ਹਿਸਾਬ ਨਾਲ 12 ਰੁਪਏ ਲੱਗਣਗੇ। ਪੱਧਰੇ ਰਸਤਿਆਂ ‘ਤੇ 1 ਕਿਲੋਮੀਟਰ ਦੇ ਹਿਸਾਬ ਨਾਲ 12 ਰੁਪਏ ਲੱਗਣਗੇ ਅਤੇ ਪਹਾੜੀ ਇਲਾਕਿਆਂ ਵਿੱਚ 1 ਕਿਲੋਮੀਟਰ ਦੇ ਹਿਸਾਬ ਨਾਲ 13 ਰੁਪਏ ਲੱਗਣਗੇ।

•          ਵੈਂਟੀਲੇਟਰ ਵਾਲੀ ਐਂਬੂਲੈਂਸ ਦੀ ਕੀਮਤ 3 ਹਜ਼ਾਰ ਰੁਪਏ ਹੋਵੇਗੀ। 20 ਕਿਲੋਮੀਟਰ ਤੱਕ ਜਾਣ ਲਈ 400 ਰੁਪਏ ਲੱਗਣਗੇ। 20 ਕਿਲੋਮੀਟਰ ਦਾ ਸਫਰ ਖਤਮ ਹੋਣ ਤੋਂ ਬਾਅਦ 1 ਕਿਲੋਮੀਟਰ ਦੇ ਹਿਸਾਬ ਨਾਲ 15 ਰੁਪਏ ਲੱਗਣਗੇ। ਪੱਧਰੇ ਰਸਤਿਆਂ ‘ਤੇ 1 ਕਿਲੋਮੀਟਰ ਦੇ ਹਿਸਾਬ ਨਾਲ 10 ਰੁਪਏ ਲੱਗਣਗੇ ਅਤੇ ਪਹਾੜੀ ਇਲਾਕਿਆਂ ਵਿੱਚ 1 ਕਿਲੋਮੀਟਰ ਦੇ ਹਿਸਾਬ ਨਾਲ 16 ਰੁਪਏ ਲੱਗਣਗੇ।

ਜੇਕਰ ਐਂਬੂਲੈਂਸ ਨੂੰ ਉਡੀਕ ਕਰਨੀ ਪਈ ਤਾਂ ਤੁਹਾਡੇ ਕੋਲੋਂ ਇੱਕ ਘੰਟੇ ਦੇ ਹਿਸਾਬ ਨਾਲ 100 ਰੁਪਏ ਲਏ ਜਾਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਐਂਬੂਲੈਂਸ ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੈਅ ਕੀਮਤਾਂ ਤੋਂ ਜ਼ਿਆਦਾ ਕਿਰਾਇਆ ਵਸੂਲਿਆ ਗਿਆ ਤਾਂ ਉਨ੍ਹਾਂ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ ਅਤੇ ਉਸਨੂੰ 50 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਜਾਵੇਗਾ।

ਪਿਛਲੇ ਦਿਨੀਂ ਕਈ ਐਂਬੂਲੈਂਸ ਡਰਾਈਵਰਾਂ ਵੱਲੋਂ ਆਪਣੀ ਮਨਮਾਨੀ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਕੁੱਝ ਐਂਬੂਲੈਂਸ ਡਰਾਈਵਰਾਂ ਵੱਲੋਂ ਥੋੜ੍ਹੀ ਦੂਰੀ ਤੱਕ ਜਾਣ ‘ਤੇ ਵੀ ਲੋਕਾਂ ਕੋਲੋਂ ਜ਼ਿਆਦਾ ਪੈਸੇ ਵਸੂਲੇ ਗਏ। ਇਸਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫੈਸਲਾ ਕੀਤਾ ਹੈ।