Punjab

ਸਿੱਧੂ ਨੇ ਇੱਕ ਹੋਰ ਵੀਡੀਓ ਸਾਂਝੀ ਕਰਕੇ ਪੰਜਾਬ ਸਰਕਾਰ ਨੂੰ ਯਾਦ ਕਰਵਾਇਆ ਬੇਅਦਬੀ ਮਾਮਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਮੁੜ ਤੋਂ ਬੇਅਦਬੀ ਮਾਮਲਿਆਂ ‘ਤੇ ਇੱਕ ਟਵੀਟ ਕਰਕੇ ਕਿਹਾ ਹੈ ਕਿ ‘ਇੱਕ ਰਾਜਨੇਤਾ ਦੀ ਸਭ ਤੋਂ ਵੱਡੀ ਦੌਲਤ ਲੋਕਾਂ ਦਾ ਉਸਦੇ ਚਰਿੱਤਰ ਵਿੱਚ ਵਿਸ਼ਵਾਸ ਹੋਣਾ ਹੈ। ਸਾਲ 2020 ਵਿੱਚ ਲਾਕਡਾਊਨ ਦੌਰਾਨ ਸਿੱਖ ਸੰਗਤ ਅਤੇ ਬਰਗਾੜੀ ਵਿੱਚ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਪੀੜਤ ਲੋਕ ਮੇਰੇ ਘਰ ਮੈਨੂੰ ਲੋਕਾਂ ਦੀ ਸੇਵਾ ਕਰਨ ਦੀ ਬੇਨਤੀ ਕਰਨ ਲਈ ਆਏ ਸਨ।

ਮੈਂ ਉਨ੍ਹਾਂ ਦੇ ਭਰੋਸੇ ਨੂੰ ਕਿਵੇਂ ਤੋੜ ਸਕਦਾ ਹਾਂ। ਜਸਟਿਸ ਜ਼ਰੂਰ ਮਿਲੇਗਾ, ਭਾਵੇਂ ਇਸ ਲਈ ਜੋ ਵੀ ਕਰਨਾ ਪਵੇ।’ ਨਵਜੋਤ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਸਮੇਂ ਦੀ ਗੱਲਬਾਤ ਨੂੰ ਸਾਰੇ ਲੋਕਾਂ ਨਾਲ ਸਾਂਝਾ ਕੀਤਾ ਹੈ।