Punjab

ਪ੍ਰਸ਼ਾਂਤ ਕਿਸ਼ੋਰ ਦੇ ਫੈਸਲੇ ਨੇ ਹਿਲਾਈ ਕੈਪਟਨ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸਾਲ 2022 ਦੀਆਂ ਚੋਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਕੰਮ ਨਾ ਕਰਨ ਦਾ ਐਲਾਨ ਕਰ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਆਪਣਾ ਇਹ ਫੈਸਲਾ ਕੈਪਟਨ ਨੂੰ ਦੱਸ ਦਿੱਤਾ ਹੈ ਪਰ ਕੈਪਟਨ ਵੱਲੋਂ ਪ੍ਰਸ਼ਾਂਤ ਕਿਸ਼ੋਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਪਟਨ ਦੀ ਟੀਮ ਹਾਲੇ ਵੀ ਪ੍ਰਸ਼ਾਂਤ ਕਿਸ਼ੋਰ ਦੇ ਸੰਪਰਕ ਵਿੱਚ ਹੈ। ਕੈਪਟਨ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਦਾ ਪ੍ਰਿੰਸੀਪਲ ਸਲਾਹਕਾਰ ਨਿਯੁਕਤ ਕੀਤਾ ਸੀ। ਹਾਲਾਂਕਿ, ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਅਗਲੇ ਫੈਸਲੇ ਜਾਂ ਰਣਨੀਤੀ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਹੁਣ ਅੱਗੇ ਕੀ ਕਰਨਗੇ।

ਦਰਅਸਲ, ਬੰਗਾਲ ਦੀਆਂ ਚੋਣਾਂ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਦਾਅਵਾ ਕੀਤਾ ਸੀ ਕਿ ਪੱਛਮੀ ਬੰਗਾਲ ਵਿੱਚ ਜੇਕਰ ਬੀਜੇਪੀ ਨੂੰ ਸੌ ਤੋਂ ਵੱਧ ਸੀਟਾਂ ਹਾਸਿਲ ਹੋਈਆਂ ਤਾਂ ਉਹ ਚੋਣ ਰਣਨੀਤੀਕਾਰ ਵਾਲਾ ਕੰਮ ਛੱਡ ਦੇਣਗੇ। ਹਾਲਾਂਕਿ, ਬੀਜੇਪੀ ਨੂੰ ਸੌ ਤੋਂ ਘੱਟ ਸੀਟਾਂ ਹੀ ਮਿਲੀਆਂ ਸਨ ਪਰ ਫਿਰ ਵੀ ਪ੍ਰਸ਼ਾਂਤ ਕਿਸ਼ੋਰ ਨੇ ਆਪਣਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ।