India

ਹਰਿਆਣਾ ‘ਚ ਮੁਕੰਮਲ ਲੌਕਡਾਊਨ, ਪੜ੍ਹੋ ਕੀ ਬੰਦ, ਕੀ ਖੁੱਲ੍ਹਾ

‘ਦ ਖ਼ਾਲਸ ਬਿਊਰੋ :- ਹਰਿਆਣਾ ਸਰਕਾਰ ਨੇ ਸੂਬੇ ਭਰ ‘ਚ ਮੁਕੰਮਲ ਲੌਕਡਾਊਨ ਲਾਉਣ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਵਿੱਚ ਹੁਣ 3 ਮਈ ਤੋਂ 9 ਮਈ ਤੱਕ ਮੁਕੰਮਲ ਲੌਕਡਾਊਨ ਰਹੇਗਾ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ 30 ਅਪ੍ਰੈਲ ਨੂੰ ਹਰਿਆਣਾ ਦੇ 9 ਜ਼ਿਲ੍ਹਿਆਂ ਵਿੱਚ ਵੀਕੈਂਡ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਸੀ। ਇਹ ਲਾਕਡਾਊਨ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੀਕਐਂਡ ਲਾਕਡਾਊਨ ਲਗਾਇਆ ਸੀ, ਉਨ੍ਹਾਂ ਵਿੱਚ ਪੰਚਕੁਲਾ, ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਰੋਹਤਕ, ਕਰਨਾਲ, ਹਿਸਾਰ, ਸਿਰਸਾ, ਫਤਿਹਾਬਾਦ ਜ਼ਿਲ੍ਹੇ ਸ਼ਾਮਿਲ ਸਨ, ਪਰ ਹੁਣ ਪੂਰੇ ਹਰਿਆਣੇ ਵਿੱਚ ਮੁਕੰਮਲ ਲੌਕਡਾਊਨ ਲੱਗੇਗਾ।

ਲੌਕਡਾਊਨ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਹੀ ਜਾਰੀ ਰਹਿਣਗੀਆਂ, ਬਾਕੀ ਸਾਰੀਆਂ ਸੇਵਾਵਾਂ ‘ਤੇ ਰੋਕ ਰਹੇਗੀ। ਸਿਰਫ ਦਵਾਈਆਂ, ਸਬਜ਼ੀਆਂ, ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਸਾਰੇ ਮਾਲ, ਬਾਜ਼ਾਰ, ਰੈਸਟੋਰੈਂਟ, ਨਾਈਟ ਕਲੱਬ, ਜਿਮ, ਸਵਿਮਿੰਗ ਪੂਲ ਬੰਦ ਰਹਿਣਗੇ।