‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਬਹਿਬਲ ਕਲਾਂ ਅਤੇ ਬੇਅਦਬੀ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਕੱਸਦਿਆਂ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਸਾਲ 2016 ਵਿੱਚ ਕੀਤੇ ਗਏ ਵਾਅਦੇ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ “ਕੈਪਟਨ ਨੇ 2016 ਵਿੱਚ ਆਪ ਕਬੂਲਿਆ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਆਪ ਬਹਿਬਲ ਕਲਾਂ ਮਾਮਲੇ ਦੀ ਜਾਂਚ ਕਰਾਉਣਗੇ ਅਤੇ ਜਾਂਚ ਵਿੱਚ ਮਾਮਲੇ ਪਿੱਛੇ ਬਾਦਲ ਪਰਿਵਾਰ ਦਾ ਹੱਥ ਨਿਕਲੇਗਾ। ਬਰਗਾੜੀ ਵਿੱਚ ਗੋਲੀਆ ਚਲਾਈਆਂ ਗਈਆਂ ਸੀ, ਜਿਸ ਵਿੱਚ ਦੋ ਵਿਅਕਤੀ ਮਰ ਗਏ, ਦੋ ਬੰਦਿਆ ਦੀ ਰੀੜ ਦੀ ਹੱਡੀ ਵਿੱਚੋਂ ਗੋਲੀ ਨਿਕਲ ਗਈ, ਇੱਕ ਬਜ਼ੁਰਗ ਦੀ ਬਾਂਹ ਨਿਕਲ ਗਈ ਅਤੇ ਇੱਕ ਵਿਅਕਤੀ ਦੇ ਮੱਥੇ ਵਿੱਚੋਂ ਗੋਲੀ ਚੀਰਦੀ ਨਿਕਲੀ’।
ਸਿੱਧੂ ਨੇ ਦੱਸਿਆ ਕਿ ਕੈਪਟਨ ਨੇ ਕਿਹਾ ਸੀ ਕਿ, “ਇਹ ਸਾਰੇ ਹੁਕਮ ਐੱਸ.ਪੀ. ਨੇ ਦਿੱਤੇ ਸੀ, ਪਰ ਐੱਸ.ਪੀ. ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੁਕਮ ਦਿੱਤੇ ਸੀ। ਜਦਕਿ ਦੂਜੇ ਪਾਸੇ 2021 ਵਿੱਚ ਕੈਪਟਨ ਨੇ ਬਿਆਨ ਬਦਲਦਿਆਂ ਕਿਹਾ ਕਿ, “ਇਹ ਸਭ ਕਹਿਣ ਦੀਆਂ ਗੱਲਾਂ ਹਨ। ਮੈਂ ਐਂਵੇ ਕਿਵੇਂ ਮੁਲਜ਼ਮਾ ਨੂੰ ਹੱਥ ਫੜ ਕੇ ਅੰਦਰ ਕਰਦਾ, ਜਦੋਂ ਤੱਕ ਸਾਡਾ ਕਾਨੂੰਨ ਇਸ ਗੱਲ ‘ਤੇ ਸੁਣਵਾਈ ਨਹੀਂ ਕਰਦਾ।