Punjab

ਪੰਜਾਬ ਦੇ ਅਧਿਆਪਕਾਂ ਸਮੇਤ ਗੈਰ ਅਧਿਆਪਨ ਕਰਮਚਾਰੀਆਂ ਲਈ ਵੱਡੀ ਖਬਰ

‘ਦ ਖ਼ਾਲਸ ਬਿਊਰੋ :- ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕਾਂ ਅਤੇ ਗੈਰ-ਅਧਿਆਪਨ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਉਨਾਂ ਨੂੰ ਤਰੱਕੀਆਂ ਦੇ ਸਬੰਧ ਵਿੱਚ ਆਪਣੇ ਸਬੰਧਤ ਦਸਤਾਵੇਜ਼ ਅੱਪਲੋਡ ਕਰਨ ਲਈ 22 ਅਪ੍ਰੈਲ ਤੱਕ ਹੋਰ ਸਮਾਂ ਦੇ ਦਿੱਤਾ ਹੈ। ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਅਤੇ ਗੈਰ ਅਧਿਆਪਨ ਕਰਮਚਾਰੀਆਂ ਦੀ ਤਰੱਕੀ ਕਰਨ ਲਈ ਉਨਾਂ ਨੂੰ ਆਪਣੀਆਂ ਗੁਪਤ ਰਿਪੋਰਟਾਂ, ਵਿੱਦਿਆਕ ਯੋਗਤਾ ਦੇ ਸਰਟੀਫਿਕੇਟ ਅਤੇ ਸਰਵਿਸ ਰਿਕਾਰਡ ਸਬੰਧੀ ਸਾਰਾ ਡਾਟਾ 17 ਅਪ੍ਰੈਲ ਤੱਕ ਅੱਪਲੋਡ ਕਰਨ ਲਈ ਕਿਹਾ ਗਿਆ ਸੀ।

ਪਰ ਵਿਭਾਗ ਦੀ ਈ-ਪੋਰਟਲ ਸਹੀ ਢੰਗ ਨਾਲ ਕੰਮ ਨਾ ਕਰਨ ਕਰਕੇ ਬਹੁਤ ਸਾਰੇ ਕਰਮਚਾਰੀ ਆਪਣਾ ਡਾਟਾ ਆਨ ਲਾਈਨ ਅੱਪਲੋਡ ਨਹੀਂ ਕਰ ਸਕੇ। ਇਨ੍ਹਾਂ ਵਿੱਚ ਕਲਰਕ, ਜੂਨੀਅਰ ਸਹਾਇਕ, ਸਟੈਨੋ ਟਾਇਪਿਸਟ, ਜੂਨੀਅਰ ਸਕੇਲ ਸਟੈਨੋਗ੍ਰਾਫਰ, ਲਾਇਬ੍ਰੇਰੀਅਨ, ਸਹਾਇਕ ਲਾਇਬ੍ਰੇਰੀਅਨ, ਲਾਇਬ੍ਰਰੇਰੀ ਰਿਸਟੋਰਰ ਅਤੇ ਸੀਨੀਅਰ ਲਾਇਬ੍ਰੇਰੀ ਅਟੈਂਡੈਂਟ ਸ਼ਾਮਿਲ ਹਨ।