India Punjab

ਕਿਸਾਨ ਲੀਡਰ ਗੁਰਨਾਮ ਚੜੂਨੀ ਦੀ ਪ੍ਰਵਾਸੀ ਮਜ਼ਦੂਰਾਂ ਨੂੰ ਖ਼ਾਸ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਰੋਨਾ ਕਾਰਨ ਪੰਜਾਬ ਵਿੱਚ ਲਾਕਡਾਊਨ ਲੱਗਣ ਦੇ ਡਰ ਕਾਰਨ ਸੂਬੇ ਤੋਂ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ‘ਆਪਣੇ ਘਰਾਂ ‘ਚ ਜਾਣ ਦੀ ਬਜਾਏ ਸਾਡੇ ਕੋਲ ਆਉ। ਸਾਡੇ ਕੋਲ ਮੁਫਤ ਖਾਣ ਅਤੇ ਰਹਿਣ ਦੀ ਵਿਵਸਥਾ ਹੈ। ਮਜ਼ਦੂਰਾਂ ਦਾ ਕੋਈ ਖਰਚਾ ਨਹੀਂ ਕਰਵਾਇਆ ਜਾਵੇਗਾ। ਚੜੂਨੀ ਨੇ ਮਜ਼ਦੂਰਾਂ ਨੂੰ ਅਗਲੇ 6 ਮਹੀਨਿਆਂ ਤੱਕ ਕਿਸਾਨੀ ਅੰਦੋਲਨ ਵਿੱਚ ਰਹਿਣ ਦੀ ਅਪੀਲ ਕੀਤੀ’।

ਚੜੂਨੀ ਨੇ ਕਿਹਾ ਕਿ ‘ਪਿਛਲੇ ਸਾਲ ਜਦੋਂ ਲਾਕਡਾਊਨ ਲੱਗਾ ਸੀ ਤਾਂ ਹਜ਼ਾਰਾਂ, ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਗਏ ਸਨ। ਬਹੁਤ ਸਾਰੇ ਮਜ਼ਦੂਰਾਂ ਦੀ ਆਪਣੇ ਪਿੰਡ ਵਾਪਸ ਜਾਂਦਿਆਂ ਰਸਤੇ ਵਿੱਚ ਹੀ ਮੌਤ ਹੋ ਗਈ ਸੀ। ਇਸ ਵਾਰ ਫਿਰ ਸਰਕਾਰ ਨੇ ਪਹਿਲਾਂ ਵਾਂਗ ਲਾਕਡਾਊਨ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਮਜ਼ਦੂਰਾਂ ਉੱਪਰ ਫਿਰ ਮੁਸੀਬਤ ਆ ਗਈ ਹੈ’।