Others

ਗੱਲਾਂ-ਗੱਲਾਂ ਵਿੱਚ ਕੇਂਦਰ ਸਰਕਾਰ ਦੀ ਘੰਟੀ ਵਜਾ ਕੇ ਰਾਹੁਲ ਗਾਂਧੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸੀ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਕੋਵਿਡ-19 ਮਹਾਮਾਰੀ ਤੋਂ ਨਜਿੱਠਣ ਲਈ ਕੇਂਦਰ ਸਰਕਾਰ ਦੇ ਸਾਰੇ ਕਦਮਾਂ ‘ਤੇ ਨੁਕਤਾਚੀਨੀ ਕੀਤੀ ਹੈ। ਇੱਕ ਟਵੀਟ ਰਾਹੀਂ ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰ ਦੀ ਕੋਵਿਡ ਰਣਨੀਤੀ: ਪਹਿਲਾ ਗੇੜ-ਤੁਗਲਕੀ ਲੌਕਡਾਊਨ ਲਾਓ, ਦੂਜਾ ਗੇੜ-ਘੰਟੀ ਬਜਾਓ ਤੇ ਤੀਜਾ ਗੇੜ-ਪ੍ਰਭੂ ਦੇ ਗੁਣ ਗਾਓ।’’ ਉਨ੍ਹਾਂ ਕਿਹਾ ਕਿ ਸਰਕਾਰ ਇਹੋ ਜਿਹੇ ਫਰਮਾਨ ‘ਤੇ ਹੀ ਕੋਰੋਨਾ ਨਾਲ ਨਿੱਬੜ ਰਹੀ ਹੈ।

ਉੱਧਰ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਿਆਰੇ ਦੇਸ਼ਵਾਸੀਓ, ਇਹ ਸਾਰਿਆਂ ਲਈ ਬਹੁਤ ਸੰਕਟ ਦਾ ਸਮਾਂ ਹੈ। ਸਾਡੇ ਸਾਰਿਆਂ ਦੇ ਪਰਿਵਾਰਕ ਮੈਂਬਰ, ਦੋਸਤ-ਮਿੱਤਰ ਤੇ ਆਸ-ਪਾਸ ਦੇ ਲੋਕ ਕਰੋਨਾ ਮਹਾਮਾਰੀ ਦੀ ਲਪੇਟ ਵਿਚ ਆ ਰਹੇ ਹਨ। ਆਪਣੇ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਅਪੀਲ ਹੈ ਕਿ ਮਾਸਕ ਲਾਓ ਤੇ ਕੋਵਿਡ ਤੋਂ ਸੁਰੱਖਿਆ ਸਬੰਧੀ ਸਾਰੇ ਨਿਰਦੇਸ਼ਾਂ ਦਾ ਪਾਲਣ ਕਰੋ। ਉਨ੍ਹਾਂ ਕਿਹਾ ਕਿ ਇਹ ਸਾਵਧਾਨੀ ਵਰਕ ਕੇ ਹੀ ਇਹ ਜੰਗ ਜਿੱਤੀ ਜਾ ਸਕਦੀ ਹੈ।