International

ਕੈਨੇਡਾ ਬਾਰਡਰ ‘ਤੇ ਤਿੰਨ ਮਿਲੀਆਨ ਡਾਲਰ ਦੀ ਇਹ ਸ਼ੈਅ ਹੋਈ ਬਰਾਮਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਪੈਸੀਫਿਕ ਹਾਈਵੇਅ ਡਿਸਟ੍ਰਿਕਟ ਵਿਚ ਵੱਡੀ ਮਾਤਰਾ ਵਿਚ ਕੋਕੇਨ ਜ਼ਬਤ ਕੀਤੀ ਹੈ। ਜਾਣਕਾਰੀ ਅਨੁਸਾਰ 71 ਕਿੱਲੋ 5 ਗ੍ਰਾਮ ਕੋਕੇਨ ਦੀ ਕੀਮਤ 3.5 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਹ ਕੋਕੇਨ 64 ਇੱਟਾਂ ਵਰਗੇ ਪੈਕਟਾਂ ਵਿਚ ਲਪੇਟੀ ਹੋਈ ਸੀ।
ਕੈਨੇਡਾ ਵਿਚ ਦਾਖ਼ਲ ਹੋਏ ਇੱਕ ਵਪਾਰਕ ਵਰਤੋਂ ਵਾਲੇ ਟਰੱਕ ਵਿਚ ਪਰਸਨਲ ਕੇਅਰ ਦਾ ਸਾਮਾਨ ਲਿਆਂਦਾ ਗਿਆ ਸੀ, ਜਿਸ ਵਿੱਚੋਂ ਇਹ 64 ਪੈਕੇਟ ਮਿਲੇ ਹਨ। ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ।