India

ਨਾਜ਼ਾਇਜ ਸੰਬੰਧਾਂ ਦਾ ਸੀ ਸ਼ੱਕ, ਪਤੀ ਨੇ ਕਰ ਦਿੱਤਾ ਪਤਨੀ ਦਾ ਇਹ ਹਾਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਵਿੱਚ ਦਿਲ ਦਹਿਲਾ ਦੇਣ ਵਾਲੇ ਇੱਕ ਮਾਮਲੇ ਵਿੱਚ ਪਤੀ ਨੇ ਨਾਜ਼ਾਇਜ ਸੰਬੰਧਾਂ ਦੇ ਸ਼ੱਕ ਵਿੱਚ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ। ਕਤਲ ਦੇ ਵੱਖ-ਵੱਖ ਕਾਰਨ ਸਾਹਮਣੇ ਆ ਰਹੇ ਹਨ। ਸੂਤਰਾਂ ਦੇ ਮੁਤਾਬਿਕ ਔਰਤ ਦੇ ਨਾਜਾਇਜ਼ ਸੰਬੰਧ ਹੋਣ ਦੇ ਸ਼ੱਕ ਵਿੱਚ ਇਹ ਕਤਲ ਕੀਤਾ ਗਿਆ ਹੈ। ਇੰਨਾਂ ਹੀ ਨਹੀਂ ਮੌਤ ਤੋਂ ਬਾਅਦ ਵੀ ਪਤੀ ਆਪਣੀ ਪਤਨੀ ਨੂੰ ਲਗਾਤਾਰ ਚਾਕੂ ਮਾਰ ਰਿਹਾ ਸੀ। ਜਾਣਕਾਰੀ ਮੁਤਾਬਿਕ ਉਸਨੇ ਆਪਣੀ ਪਤਨੀ ਨੂੰ ਕੋਈ 25 ਚਾਕੂ ਮਾਰੇ ਹਨ।