Others

ਆਸਟਰੇਲੀਆ ਵਿੱਚ ਪੁਲਿਸ ਅਧਿਕਾਰੀਆਂ ‘ਤੇ ਟਰੱਕ ਚਾੜ੍ਹਨ ਵਾਲੇ ਪੰਜਾਬੀ ਡਰਾਈਵਰ ਨੂੰ 22 ਸਾਲ ਕੈਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਸਟਰੇਲੀਆ ਵਿੱਚ 4 ਪੁਲਿਸ ਅਧਿਕਾਰੀਆਂ ‘ਤੇ ਨਸ਼ੇ ਦੀ ਹਾਲਤ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਵੱਲੋਂ ਟਰੱਕ ਚਾੜ੍ਹਨ ਦੇ ਮਾਮਲੇ ਵਿੱਚ 22 ਸਾਲ ਦੀ ਸਜਾ ਸੁਣਾਈ ਗਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 22 ਅਪ੍ਰੈਲ ਨੂੰ ਆਸਟਰੇਲੀਆ ’ਚ ਮੈਲਬਰਨ ਦੇ ਈਸਟਰਨ ਫਰੀਵੇਅ ’ਤੇ 48 ਸਾਲਾ ਟਰੱਕ ਡਰਾਈਵਰ ਮਹਿੰਦਰ ਸਿੰਘ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ, ਜਿਸ ਵਿੱਚ 19 ਟਨ ਵਜ਼ਨ ਭਰਿਆ ਹੋਇਆ ਸੀ।

ਇਸ ਡਰਾਇਵਰ ਉੱਤੇ ਨਸ਼ਾ ਕਰਕੇ ਟਰੱਕ ਚਲਾਉਣ ਦੇ ਦੋਸ਼ ਲੱਗੇ ਹਨ। ਇਸ ਦੌਰਾਨ ਨੀਂਦ ਆਉਣ ਕਾਰਨ ਟਰੱਕ ਪੁਲਿਸ ਅਧਿਕਾਰੀਆਂ ‘ਤੇ ਚੜ੍ਹ ਗਿਆ, ਜਿਸ ਨਾਲ ਕਾਂਸਟੇਬਲ ਲਾਈਨੈਟ ਟੇਲਰ, ਸੀਨੀਅਰ ਕਾਂਸਟੇਬਲ ਕੇਵਿਨ ਕਿੰਗ, ਕਾਂਸਟੇਬਲ ਗਲੇਨ ਹੰਫਰਿਸ ਤੇ ਜੋਸ਼ ਪ੍ਰੇਸਟਨੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।