India

10 ਸਾਲ ਦੀ ਲੜਕੀ ਨਾਲ 62 ਸਾਲ ਦੇ ਰਿਟਾਇਰਡ ਅਫਸਰ ਦੀ ਗੰਦੀ ਕਰਤੂਤ ਪੜ੍ਹ ਕੇ ਖੌਲ ਉੱਠੇਗਾ ਤੁਹਾਡਾ ਖੂਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਇੱਕ ਰਿਟਾਇਰਡ ਅਧਿਕਾਰੀ ਵੱਲੋਂ 10 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਐੱਸਏਐੱਫ ਦਾ ਰਿਟਾਇਰਡ ਸਬ ਇੰਸਪੈਕਟਰ ਹੈ। ਦੋਸ਼ੀ ਵੱਲੋਂ ਪੀੜਿਤ ਪਰਿਵਾਰ ਨੂੰ ਧਮਕੀ ਵੀ ਦਿੱਤੀ ਗਈ ਹੈ। ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਬਲਾਤਕਾਰ ਦੀ ਸ਼ਿਕਾਰ ਲੜਕੀ 5ਵੀਂ ਕਲਾਸ ਵਿੱਚ ਪੜ੍ਹਦੀ ਹੈ। ਇਹ ਲੜਕੀ ਆਪਣੀ ਸਹੇਲੀ ਦੇ ਘਰ ਖੇਡਣ ਗਈ ਸੀ, ਜਿੱਥੇ ਉਸਗੀ ਸਹੇਲੀ ਦਾ 62 ਸਾਲਾ ਦਾਦਾ ਵੀ ਮੌਜੂਦ ਸੀ। ਇਸ ਦੌਰਾਨ ਮੁਲਜ਼ਮ ਨੇ ਆਪਣੀ ਪੋਤੀ ਨੂੰ ਪਾਣੀ ਲੈਣ ਭੇਜ ਕੇ ਪੀੜਤ ਲੜਕੀ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਮੁਲਜ਼ਮ ਨੇ ਲੜਕੀ ਦਾ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਉਸ ਨਾਲ ਬਲਾਤਕਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲੇ ਦਰਜ ਕਰ ਲਿਆ ਹੈ।