‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਸਾਢੇ 4 ਸਾਲਾਂ ‘ਚ ਸਿਰਫ 4 ਜਾਂ 5 ਵਾਰੀ ਪੰਜਾਬ ਆਏ ਹਨ। ਉਨ੍ਹਾਂ ਨੇ ਕੈਪਟਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਮੈਂ ਇਹ ਵੀ ਤੁਹਾਨੂੰ ਦੱਸ ਸਕਦਾ ਹਾਂ ਕਿ ਇਨ੍ਹਾਂ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਿਮਾਚਲ ਘੁੰਮਣ ਕਿੰਨੀ ਵਾਰ ਗਏ।
ਭਗਵੰਤ ਮਾਨ ਨੇ ਕੈਪਟਨ ਦੀਆਂ ਪੰਜਾਬ ਫੇਰੀਆਂ ਗਿਣਾਉਂਦੇ ਕਿਹਾ ਕਿ ਕੈਪਟਨ ਇੱਕ ਵਾਰ ਕਰਜ਼ਾ ਮੁਆਫੀ ਦਾ ਉਦਘਾਟਨ ਕਰਨ ਲਈ ਮਾਨਸਾ ਜ਼ਿਲ੍ਹਾ ਗਏ ਸਨ, ਇੱਕ ਵਾਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਮਾਝੇ ਇਲਾਕੇ ਵਿੱਚ ਗਏ ਸਨ, ਇੱਕ ਵਾਰ ਉਹ ਆਪਣੇ ਮਾਤਾ ਜੀ ਦੇ ਭੋਗ ਵਿੱਚ ਗਏ ਸਨ।