‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੰਡੀਗੜ੍ਹ ਦੇ ਸੈਕਟਰ -34 ਵਿਚ ਐਕਸਿਸ ਬੈਂਕ ਦੀ ਬ੍ਰਾਂਚ ਦਾ ਚੌਂਕੀਦਾਰ ਹੀ ਚੋਰ ਨਿੱਲਿਆ। ਇਹ ਵਿਅਕਤੀ ਰਾਤ ਨੂੰ ਬੈਂਕ ਵਿਚੋਂ ਤਕਰੀਬਨ 4 ਕਰੋੜ ਦੀ ਮੋਟੀ ਰਕਮ ਲੈ ਕੇ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਸਕਿਓਰਿਟੀ ਗਾਰਡ ਦੀ ਡਿਊਟੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੁੰਦੀ ਸੀ। ਰਾਤ ਨੂੰ ਉਹ ਟਰੱਕ ਵਿਚੋਂ ਰੁਪਏ ਕੱਢ ਕੇ ਫਰਾਰ ਹੋ ਗਿਆ।
ਬੈਂਕ ਨੇੜੇ ਸੁਰੱਖਿਆ ਲਈ ਪੁਲਸ ਦੇ ਜਵਾਨ ਵੀ ਸਨ ਪਰ ਕਿਸੇ ਨੂੰ ਉਸਨੇ ਖਬਰ ਨਹੀਂ ਹੋਣ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਸੁਮਿਤ ਨਾਂ ਦੇ ਇੱਕ ਸ਼ੱਕੀ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਇਹ ਮੁਹਾਲੀ ਦੇ ਸੋਹਾਣਾ ਦਾ ਵਸਨੀਕ ਹੈ। ਪੁਲਿਸ ਅਨੁਸਾਰ ਸੁਮਿਤ ਪਿਛਲੇ ਤਿੰਨ ਸਾਲਾਂ ਤੋਂ ਸੈਕਟਰ-34 ਵਿੱਚ ਤਾਇਨਾਤ ਸੀ ਤੇ ਦਫਤਰ ਦੋ ਦਿਨਾਂ ਤੋਂ ਬੰਦ ਰਹਿਣ ਕਰਕੇ ਸੁਮਿਤ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਨਾਲ ਰਾਤ ਦੀ ਡਿਊਟੀ ‘ਤੇ ਸੀ। ਪੁਲਿਸ ਮੌਕੇ ਤੋਂ ਫਰਾਰ ਸਕਿਓਰਿਟੀ ਗਾਰਡ ਨੂੰ ਫੜਣ ਲਈ ਵੀ ਛਾਪੇਮਾਰੀ ਕਰ ਰਹੀ ਹੈ।