Punjab

ਲੋਕਾਂ ਦਾ ਮਸੀਹੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ‘ਚ ਅਦਾਕਾਰ ਸੋਨੂ ਸੂਦ ਨੂੰ ਕੋਵਿਡ ਟੀਕਾਕਰਨ ਮੁਹਿੰਮ ਦਾ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੂ ਸੂਦ ਨਾਲ ਆਪਣੀ ਰਿਹਾਇਸ਼ ਵਿੱਚ ਮੀਟਿੰਗ ਕਰਨ ਤੋਂ ਬਾਅਦ ਇਹ ਐਲਾਨ ਕੀਤਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਕਰੋਨਾ ਵੈਕਸੀਨ ਪ੍ਰਤੀ ਲੋਕਾਂ ’ਚ ਕਾਫੀ ਹਿਚਕਚਾਹਟ ਹੈ ਅਤੇ ਸੋਨੂ ਸੂਦ ਦੀ ਲੋਕਾਂ ’ਚ ਕਾਫੀ ਹਰਮਨ ਪਿਆਰਾ ਹੈ। ਬੀਤੇ ਸਾਲ ਕਰੋਨਾ ਮਹਾਂਮਾਰੀ ਫੈਲਣ ਦੇ ਵੇਲੇ ਤੋਂ ਲੈ ਕੇ ਹਜ਼ਾਰਾਂ ਪਰਵਾਸੀ ਕਾਮਿਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਵਿੱਚ ਮਦਦ ਕਰਕੇ ਪਾਏ ਗਏ ਮਿਸਾਲੀ ਯੋਗਦਾਨ ਸਦਕਾ ਸੋਨੂ ਸੂਦ ਲੋਕਾਂ ਦੇ ਵੈਕਸੀਨ ਪ੍ਰਤੀ ਸ਼ੰਕੇ ਦੂਰ ਕਰ ਸਕਣਗੇ।

ਕੈਪਟਨ ਨੇ ਕਿਹਾ ਕਿ ਜਦੋਂ ਲੋਕ ਵੈਕਸੀਨ ਦੇ ਫਾਇਦੇ ਬਾਰੇ ਪੰਜਾਬ ਦੇ ਪੁੱਤਰ ਤੋਂ ਸੁਣਨਗੇ ਤਾਂ ਉਹ ਵਿਸ਼ਵਾਸ ਕਰਨਗੇ ਕਿਉਂਕਿ ਲੋਕ ਉਨ੍ਹਾਂ ਉੱਪਰ ਭਰੋਸਾ ਕਰਦੇ ਹਨ। ਇਸ ਮੌਕੇ ਸੋਨੂ ਸੂਦ ਨੇ ਕੈਪਟਨ ਨੂੰ ਆਪਣੀ ਕਿਤਾਬ ‘ਆਈ ਐਮ ਨੋ ਮਸੀਹਾ’ ਵੀ ਭੇਟ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਮੋਗਾ ਤੋਂ ਮੁੰਬਈ ਤੱਕ ਦੇ ਤਜ਼ਰਬੇ ਸਾਂਝੇ ਕੀਤੇ ਹਨ।