Punjab

ਪੰਜਾਬ ‘ਚ ਕਰੋਨਾ ਵੈਕਸੀਨ ਦਾ ਕਿੰਨੇ ਦਿਨਾਂ ਦਾ ਬਚਿਆ ਹੈ ਸਟਾਕ, ਪੜ੍ਹੋ ਇਹ ਖਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਵੈਕਸੀਨ ਦੀ ਘਾਟ ਹੋ ਗਈ ਹੈ। ਪੰਜਾਬ ਦੇ ਕੋਲ ਸਿਰਫ ਪੰਜ ਦਿਨਾਂ ਦਾ ਸਟਾਕ ਬਚਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਕੀਤੀ ਗਈ ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ ਹੈ। ਕੈਪਟਨ ਵੱਲੋਂ ਕੇਂਦਰ ਸਰਕਾਰ ਨੂੰ ਕਰੋਨਾ ਵੈਕਸੀਨ ਪੰਜਾਬ ਨੂੰ ਛੇਤੀ ਦੇਣ ਦੀ ਅਪੀਲ ਕੀਤੀ ਗਈ ਹੈ। ਕੈਪਟਨ ਨੇ ਵੈਕਸੀਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਹੈ। ਕੈਪਟਨ ਨੇ ਕਿਹਾ ਕਿ ਫਿਲਹਾਲ ਸੂਬੇ ਵਿੱਚ ਕਰੋਨਾ ਸਥਿਤੀ ਕਾਬੂ ਵਿੱਚ ਹੈ ਪਰ ਸੂਬੇ ਵਿੱਚ ਕਰੋਨਾ ਵੈਕਸੀਨ ਦੀ ਹੁਣ ਬਹੁਤ ਲੋੜ ਹੈ।

ਕਿਸਾਨੀ ਅੰਦੋਲਨ ਤੇ ਕੱਸਿਆ ਨਿਸ਼ਾਨਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਵੈਕਸੀਨੇਸ਼ਨ ਦੀ ਹੌਲੀ ਰਫਤਾਰ ਲਈ ਕਿਸਾਨੀ ਅੰਦੋਲਨ ਨੂੰ ਵੱਡਾ ਕਾਰਨ ਦੱਸਿਆ ਹੈ। ਕੈਪਟਨ ਨੇ ਕਿਹਾ ਕਿ ਲੋਕਾਂ ਵਿੱਚ ਕਿਸਾਨੀ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਪ੍ਰਤੀ ਰੋਸ ਹੈ ਅਤੇ ਇਸੇ ਰੋਸ ਦੇ ਚੱਲਦਿਆਂ ਲੋਕ ਕਰੋਨਾ ਵੈਕਸੀਨ ਨਹੀਂ ਲਗਵਾ ਰਹੇ। ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਮੁਹਿੰਮ ਵੀ ਚਲਾ ਰਹੇ ਹਾਂ।