India

ਭਾਰਤ ‘ਚ 2 ਹੋਰ ਮੌਤਾਂ, ਕੁੱਲ ਹੋਈਆਂ 25 ਮੌਤਾਂ

ਚੰਡੀਗੜ੍ਹ-  ਭਾਰਤ ਵਿੱਚ ਕੋਰੋਨਾਪਾਜ਼ਿਟਿਵ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਹੀ ਜਾ ਰਹੀ ਹੈ। ਅੱਜ ਦਿਨ ਐਤਵਾਰ ਨੂੰ ਫਿਰ ਗੁਜਰਾਤ ਅਤੇ ਜੰਮੂਕਸ਼ਮੀਰ ਚ ਇੱਕਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਗੁਜਰਾਤ ਦੇ ਅਹਿਮਦਾਬਾਦ ਚ ਸਵੇਰੇ 45 ਸਾਲਾ ਕੋਰੋਨਾਪਾਜ਼ਿਟਿਵ ਮਰੀਜ਼ ਦੀ ਮੌਤ ਹੋ ਗਈ। ਉਹ ਡਾਇਬਟੀਜ਼ ਤੋਂ ਪੀੜਤ ਸੀ। ਹੁਣ ਤੱਕ ਗੁਜਰਾਤ ਚ ਪੰਜ ਵਿਅਕਤੀ ਕੋਰੋਨਾ ਵਾਇਰਸ ਦੀ ਭੇਟ ਚੜ੍ਹ ਚੁੱਕੇ ਹਨ।

ਉੱਧਰ ਕੋਵਿਡ–19 ਦੇ ਇੱਕ ਹੋਰ ਮਰੀਜ਼ ਦੀ ਸ੍ਰੀਨਗਰ (ਜੰਮੂਕਸ਼ਮੀਰ) ਦੇ ਹਸਪਤਾਲ ਚ ਮੌਤ ਹੋ ਗਈ ਹੈ। ਇੰਝ ਜੰਮੂਕਸ਼ਮੀਰ ਚ ਮ੍ਰਿਤਕਾਂ ਦੀ ਗਿਣਤੀ ਹੁਣ ਵਧ ਕੇ 2 ਹੋ ਗਈ ਹੈ। ਹੁਣ ਦੇਸ਼ ਚ ਵਾਇਰਸ ਦੀ ਲਾਗ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵਧ ਕੇ 1,017 ਹੋ ਗਈ ਹੈ ਅਤੇ 25 ਜਾਨਾਂ ਵੀ ਜਾ ਚੁੱਕੀਆਂ ਹਨ। 80 ਵਿਅਕਤੀ ਇਸ ਵਾਇਰਸ ਤੋਂ ਠੀਕ ਵੀ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਹਸਪਤਾਲਾਂ ਚੋਂ ਛੁੱਟੀ ਵੀ ਮਿਲ ਚੁੱਕੀ ਹੈ। ਵਿਸ਼ਵ ਵਿੱਚ ਕੋਰੋਨਾਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 6.50 ਲੱਖ ਤੱਕ ਪੁੱਜ ਚੁੱਕੀ ਹੈ ਅਤੇ 30,249 ਜਾਨਾਂ ਪੂਰੀ ਦੁਨੀਆ ਚ ਜਾ ਚੁੱਕੀਆਂ ਹਨ।

ਭਾਰਤ ਚ ਲੌਕਡਾਊਨ ਦੇ ਬਾਵਜੂਦ ਕੋਰੋਨਾ ਮਰੀਜ਼ਾਂ ਦੇ ਵਧਣ ਦੀ ਰਫ਼ਤਾਰ ਘਟਣ ਦੀ ਥਾਂ ਵਧਦੀ ਜਾ ਰਹੀ ਹੈ। ਪਿਛਲੇ ਇੱਕ ਹਫ਼ਤੇ ਦੇ ਅੰਕੜੇ ਵੇਖੀਏ, ਤਾਂ ਸੱਤ ਦਿਨਾਂ ਚ ਇਸ ਮਾਰੂ ਵਾਇਰਸ ਦੀ ਲਾਗ ਤੋਂ ਗ੍ਰਸਤ ਵਿਅਕਤੀਆਂ ਦੀ ਗਿਣਤੀ ਵਿੱਚ ਸਵਾਤਿੰਨ ਗੁਣਾ ਵਾਧਾ ਹੋ ਗਿਆ ਹੈ। 

 ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸਰਕਾਰ ਉਨ੍ਹਾਂ ਖੇਤਰਾਂ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਜਿੱਥੇ ਇਸ ਬੀਮਾਰੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਵਾਇਰਸ ਦੀ ਛੂਤ ਤੋਂ ਗ੍ਰਸਤ ਵਿਅਕਤੀਆਂ ਦਾ ਪਤਾ ਲਾਉਣ ਲਈ ਸੂਬਿਆਂ ਨਾਲ ਸੰਪਰਕ ਲਗਾਤਾਰ ਰੱਖਿਆ ਜਾ ਰਿਹਾ ਹੈ। ਪੀੜਤਾਂ ਦੀ ਸਮੁਹਕ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਇਸ ਬੀਮਾਰੀ ਦੀ ਰੋਕਥਾਮ ਦੀ ਰਣਨੀਤੀ ਦੀ ਸਖ਼ਤੀ ਨਾਲ ਪਾਲਣਾ ਲਈ ਕੰਮ ਕੀਤਾ ਜਾ ਰਿਹਾ ਹੈ।