‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਤੋਂ ਭਾਜਪਾ ਵਿਧਾਇਕ ਕਿਰਨ ਖੇਰ ਬਲੱਡ ਕੈਂਸਰ ਤੋਂ ਪੀੜਤ ਹਨ, ਜਿਨ੍ਹਾਂ ਦਾ ਮੁੰਬਈ ਵਿੱਚ ਇਲਾਜ ਚੱਲ ਰਿਹਾ ਹੈ। ਭਾਜਪਾ ਦੇ ਚੰਡੀਗੜ੍ਹ ਦੇ ਪ੍ਰਧਾਨ ਅਰੁਣ ਸੂਦ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਰਨ ਖੇਰ ਦਾ ਇਸ ਵੇਲੇ ਜ਼ੇਰੇ ਇਲਾਜ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਕੈਂਸਰ ਦਾ ਪਤਾ ਪਿਛਲੇ ਸਾਲ 11 ਨਵੰਬਰ ਨੂੰ ਉਸ ਵੇਲੇ ਲੱਗਾ ਸੀ ਜਦੋਂ ਉਹਨਾਂ ਦੀ ਚੰਡੀਗੜ੍ਹ ਵਿੱਚ ਬਾਂਹ ਟੁੱਟ ਗਈ ਸੀ। ਪੀਜੀਆਈ ਵਿੱਚ ਹੋਏ ਟੈਸਟਾਂ ਦੌਰਾਨ ਉਹਨਾਂ ਨੂੰ ਮਲਟੀਪਲ ਮਾਇਓਲੋਮਾ ਤੋਂ ਪੀੜਤ ਪਾਇਆ ਗਿਆ। ਇਹ ਬਿਮਾਰੀ ਅੱਗੇ ਫੈਲ ਗਈ ਅਤੇ 4 ਦਸੰਬਰ ਤੋਂ ਮੁੰਬਈ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਹਸਪਤਾਲ ਵਿੱਚ ਦਾਖਲ ਨਹੀਂ ਹਨ ਪਰ ਅਕਸਰ ਹਸਪਤਾਲ ਜਾਂਦੇ ਰਹਿੰਦੇ ਹਨ।

Related Post
India, International, Punjab, Video
Video -ਅੱਜ ਦੀਆਂ ਵੱਡੀਆਂ ਮੁੱਖ ਖ਼ਬਰਾਂ। 13 October ।
October 13, 2025