‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਅਪ੍ਰੈਲ ਮਹੀਨੇ ਬੈਂਕਾਂ ਦੀਆਂ ਲੰਬੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਅਪ੍ਰੈਲ 2021 ਵਿਚ ਬੈਂਕ ਪੂਰੇ 15 ਦਿਨਾਂ ਲਈ ਬੰਦ ਰਹਿਣਗੇ। 31 ਮਾਰਚ ਨੂੰ ਵਿੱਤੀ ਵਰ੍ਹਾ ਖਤਮ ਹੋਣ ਕਾਰਨ ਸਾਲ ਦਾ ਇਹ ਆਖਰੀ ਦਿਨ ਹੋਣ ਕਾਰਨ, ਗਾਹਕਾਂ ਨਾਲ ਸਬੰਧਤ ਕੰਮ 31 ਮਾਰਚ ਅਤੇ 1 ਅਪ੍ਰੈਲ ਨੂੰ ਨਹੀਂ ਹੋ ਸਕਣਗੇ। ਅਜਿਹੀ ਸਥਿਤੀ ਵਿੱਚ ਗਾਹਕਾਂ ਨੂੰ ਆਰਬੀਆਈ ਬੈਂਕ ਛੁੱਟੀਆਂ ਦੀ ਸੂਚੀ ਦੇ ਅਨੁਸਾਰ ਆਪਣੇ ਬੈਂਕਾਂ ਨਾਲ ਜੁੜੇ ਕੰਮ ਤੈਅ ਕਰਨੇ ਪੈਣਗੇ। ਹਾਲਾਂਕਿ ਸਾਰੇ ਰਾਜਾਂ ਵਿਚ 15 ਦਿਨਾਂ ਦੀ ਬੈਂਕਾਂ ਦੀ ਛੁੱਟੀ ਨਹੀਂ ਹੋਵੇਗੀ ਕਿਉਂਕਿ ਕੁਝ ਤਿਉਹਾਰ ਸੂਬਿਆਂ ਦੇ ਪੂਰੇ ਦੇਸ਼ ਵਿਚ ਵੱਖਰੇ ਵੱਖਰੇ ਮਨਾਏ ਜਾਂਦੇ ਹਨ।
ਬੈਂਕਾਂ ਦੀਆਂ ਛੁੱਟੀਆਂ ਅਨੁਸਾਰ 1 ਅਪ੍ਰੈਲ ਯਾਨੀ ਵੀਰਵਾਰ ਨੂੰ ਓਡੀਸ਼ਾ ਦਿਵਸ ਤੇ ਬੈਂਕਾਂ ਦੇ ਸਾਲਾਨਾ ਖਾਤਿਆਂ ਦਾ ਬੰਦ ਹੋਣਾ ਕਾਰਣ ਛੁੱਟੀ ਰਹੇਗੀ, 2 ਅਪ੍ਰੈਲ ਨੂੰ ਸ਼ੁੱਕਰਵਾਰ ਤੇ 4 ਨੂੰ ਈਸਟਰ ਦਾ ਤਿਉਹਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਇਸੇ ਤਰ੍ਹਾਂ ਅਗਲੇ ਦਿਨ 5 ਅਪ੍ਰੈਲ ਸੋਮਵਾਰ ਨੂੰ ਬਾਬੂ ਜਗਜੀਵਨ ਰਾਮ ਜਯੰਤੀ, ਮੰਗਲਵਾਰ 6 ਅਪ੍ਰੈਲ ਨੂੰ ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਤੇ 10 ਅਪ੍ਰੈਲ ਨੂੰ ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਅਗਲੇ ਦਿਨ ਐਤਵਾਰ ਨੂੰ ਵੀ ਬੈਂਕ ਬੰਦ ਹਨ।
13 ਅਪ੍ਰੈਲ ਮੰਗਲਵਾਰ ਨੂੰ ਉਗਾੜੀ, ਤੇਲਗੂ ਨਵਾਂ ਸਾਲ ਹੈ ਤੇ ਬੋਹਾਗ ਬਿਹੂ, ਗੁੜੀ ਪਦਵਾ, ਵੈਸ਼ਾਖ, ਬੀਜੂ ਉਤਸਵ ਮਨਾਏ ਜਾਣ ਕਾਰਨ ਬੈਂਕ ਬੰਦ ਹਨ। 14 ਅਪ੍ਰੈਲ ਯਾਨੀ ਬੁੱਧਵਾਰ ਨੂੰ ਡਾ. ਅੰਬੇਦਕਰ ਜੈਯੰਤੀ, ਅਸ਼ੋਕ ਮਹਾਨ, ਤਾਮਿਲ ਨਵੇਂ ਸਾਲ, ਮਹਾ ਵਿਸੂਬਾ ਸੰਕਰਾਂਤੀ, ਬੋਹਾਗ ਬਿਹੂ ਦਾ ਜਨਮਦਿਨ ਮਨਾਇਆ ਜਾਵੇਗਾ ਤੇ ਬੈਂਕ ਬੰਦ ਹਨ। ਇਸੇ ਤਰ੍ਹਾਂ 15 ਅਪ੍ਰੈਲ ਦਿਨ ਵੀਰਵਾਰ ਨੂੰ ਹਿਮਾਚਲ ਦਿਵਸ, ਵਿਸ਼ੂ, ਬੰਗਾਲੀ ਨਵਾਂ ਸਾਲ, ਸਰਹੂਲ ਤੇ 16 ਅਪ੍ਰੈਲ ਸ਼ੁੱਕਰਵਾਰ ਨੂੰ ਬੋਹਾਗ ਬਿਹੂ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ। 18 ਅਪ੍ਰੈਲ ਨੂੰ ਫਿਰ ਐਤਵਾਰ ਹੈ।
ਇਸੇ ਤਰ੍ਹਾਂ 21 ਅਪ੍ਰੈਲ ਦਿਨ ਮੰਗਲਵਾਰ ਨੂੰ ਰਾਮ ਨਵਮੀ, ਗੜ੍ਹੀ ਪੂਜਾ ਤੇ 24 ਅਪ੍ਰੈਲ ਨੂੰ ਚੌਥਾ ਸ਼ਨੀਵਾਰ ਹੋਣ ਕਰਕੇ ਬੈਂਕ ਦੇ ਕਾਰਜ ਠੱਪ ਰਹਿਣਗੇ ਅਗਲੇ ਦਿਨ 25 ਅਪ੍ਰੈਲ ਨੂੰ ਐਤਵਾਰ ਤੇ ਮਹਾਵੀਰ ਜੈਯੰਤੀ ਦੀ ਛੁੱਟੀ ਹੈ।