‘ਦ ਖ਼ਾਲਸ ਬਿਊਰੋ :- ਕੈਨੇਡਾ ਅਤੇ ਅਮਰੀਕਾ ਵਿੱਚ ਘੜੀਆਂ ਦਾ ਸਮਾਂ ਅੱਜ ਸਵੇਰੇ ਇੱਕ ਘੰਟਾ ਅੱਗੇ ਕੀਤਾ ਗਿਆ। ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦਾ ਸਮਾਂ ਉਸ ਦਿਨ ਤੋਂ ਲਗਭਗ 1 ਘੰਟਾ ਬਾਅਦ ਹੋਵੇਗਾ। ਇਹ ਘੜੀਆਂ 7 ਨਵੰਬਰ, 2021 ਨੂੰ ਸਵੇਰੇ 2 ਵਜੇ ਤੋਂ 1 ਵਜੇ ਤੱਕ ਵਾਪਸ ਆਉਣਗੀਆਂ। ਇਸ ਸਾਲ ਸਿੱਖ ਕੌਮ ਦਾ ਨਵਾਂ ਨਾਨਕਸ਼ਾਹੀ ਸਾਲ (553) 14 ਮਾਰਚ, ਚੇਤ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਅੱਜ ਸ਼ੁਰੂ ਹੋਵੇਗਾ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿੱਚ ਨਾਨਕਸ਼ਾਹੀ ਸੰਮਤ 553 (ਸੰਨ 2021-22) ਦਾ ਕੈਲੰਡਰ ਜਾਰੀ ਕੀਤਾ। ਇਸ ਵਾਰ ਨਾਨਕਸ਼ਾਹੀ ਕੈਲੰਡਰ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ। ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਕੀਤੇ ਗਏ ਇਸ ਕੈਲੰਡਰ ਵਿੱਚ ਨੌਵੇਂ ਪਾਤਸ਼ਾਹ ਨਾਲ ਸਬੰਧਤ ਪਾਵਨ ਅਸਥਾਨਾਂ ਦੀਆਂ ਤਸਵੀਰਾਂ ਅੰਕਿਤ ਹਨ।