ਕਾਂਗਰਸ ਦੇ ਸੀਨੀਅਰ ਲੀਡਰ ਭੁਪਿੰਦਰ ਸਿੰਘ ਹੁੱਡਾ ਨੇ ਪੇਸ਼ ਕੀਤਾ – ਬੇਭਰੋਸਗੀ ਮਤਾ, ਬਹਿਸ ਜਾਰੀ, ਦੋ ਘੰਟੇ ਦੀ ਬਹਿਸ ਬਾਅਦ ਹੋਵੇਗੀ ਵੋਟਿੰਗ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਹਰਿਆਣਾ ਵਿਧਾਨ ਸਭਾ ਵਿੱਚ ਸੂਬਾ ਸਰਕਾਰ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਹੈ। ਇਸ ‘ਤੇ ਦੋ ਘੰਟੇ ਬਹਿਸ ਬਾਅਦ ਵੋਟਿੰਗ ਕਰਵਾਈ ਜਾਵੇਗੀ। ਕਾਂਗਰਸ ਦੇ ਸੀਨੀਅਰ ਲੀਡਰ ਭੁਪਿੰਦਰ ਸਿੰਘ ਹੁੱਡਾ ਨੇ ਬੇਭਰੋਸਗੀ ਮਤਾ ਪੇਸ਼ ਕੀਤਾ ਹੈ।
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਕਰਕੇ ਹਰਿਆਣਾ ਸਰਕਾਰ ਲਈ ਅੱਜ ਦਾ ਦਿਨ ਪ੍ਰੀਖਿਆ ਦੀ ਘੜੀ ਹੈ। ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ ਪਰ ਫਿਲਹਾਲ 88 ਵਿਧਾਇਕ ਹਨ।
ਇਸ ਵੇਲੇ ਬੀਜੇਪੀ ਕੋਲ 40 ਸੀਟਾਂ, ਜੇਜੇਪੀ ਕੋਲ 10 ਸੀਟਾਂ ਤੇ ਕਾਂਗਰਸ ਕੋਲ 30 ਸੀਟਾਂ ਹਨ। 7 ਅਜ਼ਾਦ ਉਮੀਦਵਾਰਾਂ ‘ਚੋਂ 5 ਦੀ ਬੀਜੇਪੀ ਨੂੰ ਹਮਾਇਤ ਹੈ। ਹਰਿਆਣਾ ਲੋਕ ਹਿੱਤ ਪਾਰਟੀ ਦੀ ਵੀ ਸਰਕਾਰ ਨੂੰ ਹਮਾਇਤ ਹੈ।