‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਜਿਲ੍ਹਾ ਲਖੀਮਪੁਰ ‘ਚ ਕੋਅਪਰੇਟਿਵ ਪੰਪ ਦੀ ਪ੍ਰਧਾਨਗੀ ਦੀਆਂ ਚੋਣਾਂ ਦੌਰਾਨ ਪੁਲਿਸ ਦੀ ਮੌਜੂਦਗੀ ਵਿੱਚ ਕਿਸਾਨਾਂ ‘ਤੇ ਫਾਇਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਸੰਪੂਰਣਾ ਨਗਰ ਜਿਲ੍ਹਾ ਲਖੀਮਪੁਰ ਵਿਖੇ ਬੀਜੇਪੀ ਦੇ ਕੁੱਝ ਲੋਕਾਂ, ਜਿਨ੍ਹਾਂ ਵਿੱਚ ਤਿੰਨ ਐੱਮਐੱਲਏ ਵੀ ਸ਼ਾਮਿਲ ਸਨ, ਇਨ੍ਹਾਂ ਵੱਲੋਂ ਪੰਪ ਦੀ ਪ੍ਰਧਾਨਗੀ ‘ਤੇ ਕਬਜ਼ਾ ਕਰਨ ਲਈ ਕਿਸਾਨਾਂ ‘ਤੇ 7 ਰਾਊਂਡ ਫਾਇਰਿੰਗ ਕੀਤੀ ਗਈ। ਕਿਸਾਨਾਂ ਨੇ ਪੁਲਿਸ ‘ਤੇ ਫਾਇਰਿੰਗ ਕਰਨ ਵਾਲਿਆਂ ਨੂੰ ਮੌਕੇ ਤੋਂ ਭਜਾਉਣ ਦੇ ਦੋਸ਼ ਲਾਏ ਹਨ। ਇਸ ਮੌਕੇ ਕਿਸਾਨਾਂ ਵੱਲੋਂ ਹੰਗਾਮਾ ਵੀ ਕੀਤਾ ਗਿਆ।
India
International
Punjab
ਜਿਲ੍ਹਾ ਲਖੀਮਪੁਰ ‘ਚ ਪੁਲਿਸ ਦੀ ਮੌਜੂਦਗੀ ਵਿੱਚ ਕਿਸਾਨਾਂ ‘ਤੇ ਫਾਇਰਿੰਗ
- March 10, 2021