ਅਮਰੀਕਾ ਅਤੇ ਈਰਾਨ ਵਿਚਾਲੇ ਲਗਭਗ 109 ਦਿਨ ਚੱਲੀ ਜੰਗ ਖਤਮ ਹੋ ਗਈ ਹੈ। ਯੂਐੱਸ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪਜ਼ਸ਼ਕੀਅਨ ਨੇ ਅੰਤਰਿਮ ਸਮਝੌਤਾ (ਐੱਮਓਯੂ) ‘ਤੇ ਦਸਤਖਤ ਕੀਤੇ ਹਨ। ਟਰੰਪ ਨੇ ਬੁੱਧਵਾਰ ਨੂੰ ਫਰਾਂਸ ਦੇ ਵਰਸੇਲਜ਼ ਪੈਲੇਸ ਵਿਖੇ ਫਰਾਂਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਤੋਂ ਬਾਅਦ ਇਸ ‘ਤੇ ਸਹੀ ਕੀਤੀ। ਈਰਾਨੀ ਰਾਸ਼ਟਰਪਤੀ ਨੇ ਇਲੈਕਟ੍ਰਾਨਿਕ ਤਰੀਕੇ ਨਾਲ ਦਸਤਖਤ ਕੀਤੇ ਅਤੇ ਸਮਝੌਤਾ ਤੁਰੰਤ ਲਾਗੂ ਹੋ ਗਿਆ।
ਇਸ MOU ਤਹਿਤ ਈਰਾਨ ਵਿਚ ਯੁੱਧ ਅਤੇ ਲੈਬਨਾਨ ਵਿਚ ਟਕਰਾਅ ਖਤਮ ਹੋਵੇਗਾ। ਈਰਾਨ ਹੋਰਮੁਜ਼ ਜਲਡਮਰੂ ਤੁਰੰਤ ਖੋਲ੍ਹ ਦੇਵੇਗਾ ਅਤੇ ਅਮਰੀਕਾ ਈਰਾਨੀ ਬੰਦਰਗਾਹਾਂ ‘ਤੇ ਆਪਣੀ ਜਲ ਸੈਨਾ ਦੀ ਘੇਰਾਬੰਦੀ ਹਟਾ ਲਵੇਗਾ। ਟਰੰਪ ਨੇ ਇਸ ਨੂੰ ਆਪਣਾ ਟੀਚਾ ਪੂਰਾ ਹੋਣ ਵਜੋਂ ਦੱਸਿਆ ਅਤੇ ਕਿਹਾ ਕਿ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਵੀ ਇਸ ਦਾ ਮਕਸਦ ਸੀ।
President of Iran Masoud Pezeshkian and his US counterpart Trump signed the MoU between Tehran and Washington digitally and remotely.
(Pics Source: Embassy of the Islamic Republic of Iran in India/X) pic.twitter.com/ip43YMMPjB
— ANI (@ANI) June 18, 2026
ਟਰੰਪ ਨੇ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਜੇ ਈਰਾਨ ਸਮਝੌਤੇ ਦੀ ਉਲੰਘਣਾ ਕਰਦਾ ਹੈ ਤਾਂ ਅਮਰੀਕਾ ਦੁਬਾਰਾ ਬੰਬਾਰੀ ਸ਼ੁਰੂ ਕਰ ਸਕਦਾ ਹੈ। ਇਹ ਅੰਤਰਿਮ ਸਮਝੌਤਾ ਹੈ ਅਤੇ ਅਗਲੀਆਂ 60 ਦਿਨਾਂ ਵਿਚ ਨਿਊਕਲੀਅਰ ਪ੍ਰੋਗਰਾਮ, ਸੈਂਕਸ਼ਨਾਂ ਆਦਿ ‘ਤੇ ਵਧੇਰੇ ਗੱਲਬਾਤ ਹੋਵੇਗੀ।
President Donald J. Trump has SIGNED the Iran Memorandum of Understanding at Versailles in France. pic.twitter.com/JQ6qlbvFAF
— The White House (@WhiteHouse) June 17, 2026
ਸ਼ਾਂਤੀ ਸਮਝੌਤਾ ਮੂਲ ਰੂਪ ਵਿਚ 19 ਜੂਨ ਨੂੰ ਸਵਿਟਜ਼ਰਲੈਂਡ ਦੇ ਲੂਸਰਨ ਵਿਚ ਹੋਣਾ ਸੀ ਪਰ ਇੱਕ ਦਿਨ ਪਹਿਲਾਂ ਵਰਸੇਲਜ਼ ਵਿਚ ਹੋ ਗਿਆ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਇਸ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਹੋਰਮੁਜ਼ ਤੁਰੰਤ ਖੋਲ੍ਹਿਆ ਜਾਵੇਗਾ। ਇਸ ਨਾਲ ਖੇਤਰੀ ਤਣਾਅ ਘੱਟ ਹੋਣ ਅਤੇ ਤੇਲ ਦੀ ਆਪੂਰਤੀ ਵਧਣ ਦੀ ਉਮੀਦ ਹੈ। ਇਹ ਇੱਕ ਅੰਤਰਿਮ ਫਰੇਮਵਰਕ ਹੈ ਜਿਸ ਨਾਲ ਪੂਰੀ ਸ਼ਾਂਤੀ ਵੱਲ ਵੱਡਾ ਕਦਮ ਉਠਾਇਆ ਗਿਆ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਇਸ ਸਮਝੌਤੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਹੋਰਮੁਜ਼ ਤੁਰੰਤ ਖੋਲ੍ਹਿਆ ਜਾਵੇਗਾ। ਉਨ੍ਹਾਂ ਕਤਰ ਨਾਲ ਮਿਲ ਕੇ ਸਵਿਟਜ਼ਰਲੈਂਡ ਵਿਚ ਇੱਕ ਸਮਾਗਮ ਦਾ ਐਲਾਨ ਕੀਤਾ ਹੈ ਜਿਸ ਵਿਚ ਤਕਨੀਕੀ ਗੱਲਬਾਤ ਸ਼ੁਰੂ ਹੋਵੇਗੀ।
I am honoured to announce that the historic ‘Islamabad Memorandum of Understanding’ has been electronically signed today between the United States of America and the Islamic Republic of Iran. The Memorandum has been signed by honourable Presidents of both the countries and also…
— Shehbaz Sharif (@CMShehbaz) June 18, 2026
ਇਸ ਤੋਂ ਪਹਿਲਾਂ ਈਰਾਨ-ਅਮਰੀਕਾ ਟਕਰਾਅ ਕਈ ਮਹੀਨਿਆਂ ਤੱਕ ਚੱਲਿਆ ਜਿਸ ਨਾਲ ਖੇਤਰੀ ਸਥਿਤੀ ਤਣਾਅਪੂਰਨ ਰਹੀ ਅਤੇ ਵਿਸ਼ਵ ਆਰਥਿਕਤਾ ਪ੍ਰਭਾਵਿਤ ਹੋਈ। ਇਸ ਸਮਝੌਤੇ ਨਾਲ ਤੇਲ ਦੀਆਂ ਕੀਮਤਾਂ ਘੱਟ ਹੋਣ ਅਤੇ ਵਪਾਰ ਵਧਣ ਦੀ ਉਮੀਦ ਹੈ। ਹਾਲਾਂਕਿ ਇਹ ਅੰਤਿਮ ਸ਼ਾਂਤੀ ਸਮਝੌਤਾ ਨਹੀਂ ਹੈ ਅਤੇ ਨਿਊਕਲੀਅਰ ਮੁੱਦਿਆਂ ‘ਤੇ ਅਗਲੀਆਂ ਗੱਲਬਾਤਾਂ ਚੱਲਣਗੀਆਂ। ਇਜ਼ਰਾਈਲ ਨੇ ਇਸ ‘ਤੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ।

