ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਹੁਣ ਸੀਐਨਜੀ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਥਿੰਕ ਗੈਸ ਨੇ ਲੁਧਿਆਣਾ ਵਿੱਚ ਸੀਐਨਜੀ ਦੀ ਕੀਮਤ 2 ਰੁਪਏ ਪ੍ਰਤੀ ਕਿਲੋਗ੍ਰਾਮ ਵਧਾ ਦਿੱਤੀ ਹੈ। ਹੁਣ ਲੁਧਿਆਣਾ ਵਿੱਚ ਥਿੰਕ ਗੈਸ ਦੀ ਨਵੀਂ ਕੀਮਤ ₹88.75 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ, ਜੋ ਪਹਿਲਾਂ ₹86.75 ਸੀ।
ਨਵੀਆਂ ਦਰਾਂ ਕੱਲ੍ਹ ਤੋਂ ਲਾਗੂ ਹੋ ਗਈਆਂ ਹਨ।ਇਸੇ ਤਰ੍ਹਾਂ ਮੋਹਾਲੀ ਵਿੱਚ ਅਡਾਨੀ ਗੈਸ ਨੇ ਵੀ ਕੀਮਤ ਵਧਾਈ ਹੈ। ਇੱਥੇ ਇੱਕ ਰੁਪਏ 25 ਪੈਸੇ ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ ₹93 ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ₹94.25 ਹੋ ਗਈ ਹੈ।ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਕੰਪਨੀਆਂ ਸੀਐਨਜੀ ਸਪਲਾਈ ਕਰਦੀਆਂ ਹਨ।
ਲੁਧਿਆਣਾ ਵਿੱਚ ਥਿੰਕ ਗੈਸ ਅਤੇ ਜੈ ਮਧੋਕ ਐਨਰਜੀ, ਮੋਹਾਲੀ ਵਿੱਚ ਅਡਾਨੀ ਗੈਸ, ਜਲੰਧਰ ਵਿੱਚ ਅਡਾਨੀ ਟੋਟਲ ਗੈਸ, ਅੰਮ੍ਰਿਤਸਰ, ਬਠਿੰਡਾ ਆਦਿ ਵਿੱਚ ਗੁਜਰਾਤ ਗੈਸ, ਰੂਪਨਗਰ ਵਿੱਚ ਭਾਰਤ ਪੈਟਰੋਲੀਅਮ ਅਤੇ ਫਤਿਹਗੜ੍ਹ ਸਾਹਿਬ ਵਿੱਚ ਆਈਆਰਐੱਮ ਐਨਰਜੀ ਵਰਗੀਆਂ ਕੰਪਨੀਆਂ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ।
ਵਾਧੇ ਦਾ ਕਾਰਨ
ਇਸ ਵਾਧੇ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਹਨ। ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧਣ ਕਾਰਨ ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ ਤੋਂ ਵਧ ਕੇ $100 ਤੋਂ ਉੱਪਰ ਪਹੁੰਚ ਗਈ ਹੈ। ਇਸ ਕਾਰਨ ਤੇਲ ਕੰਪਨੀਆਂ ਆਪਣੇ ਵਧਦੇ ਖਰਚਿਆਂ ਨੂੰ ਉਪਭੋਗਤਾਵਾਂ ਉੱਤੇ ਲਾਦ ਰਹੀਆਂ ਹਨ।ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਉੱਚੀਆਂ ਰਹੀਆਂ ਤਾਂ ਭਵਿੱਖ ਵਿੱਚ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ਹੋਰ ਵੀ ਵਧ ਸਕਦੀਆਂ ਹਨ। ਇਸ ਨਾਲ ਆਮ ਲੋਕਾਂ ਦੀ ਜੀਵਨ ਸ਼ੈਲੀ ਉੱਤੇ ਬੋਝ ਵਧਣ ਦੀ ਸੰਭਾਵਨਾ ਹੈ।

