Punjab

ਕੈਪਟਨ ਨੇ ਪੰਜਾਬੀਆਂ ਲਈ 20 ਕਰੋੜ ਦਾ ਕੀਤਾ ਐਲਾਨ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਮੱਦੇਨਜ਼ਰ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤਾਂ ਜਾਰੀ ਕਰਦਿਆ ਲੋੜਵੰਦਾਂ ਲਈ ਮੁਫਤ ਭੋਜਨ, ਪਨਾਹਗਾਹ ਅਤੇ ਦਵਾਈਆਂ ਦੀ ਵਿਵਸਥਾ ਕੀਤੀ ਅਤੇ ਉਨ੍ਹਾਂ ਲਈ ਰਾਹਤ ਫੰਡ ਵਿਚੋਂ 20 ਕਰੋੜ ਦੀ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ, ਡੀ ਸੀ ਅਤੇ ਐਸ ਡੀ ਐਮ ਨੂੰ ਲੋੜਵੰਦਾਂ ਲਈ ਹਰ ਸਹਾਇਤਾ ਵਧਾਉਣ ਲਈ ਕਿਹਾ ਗਿਆ ਹੈ।