ਚੰਡੀਗੜ੍ਹ (15 ਅਪ੍ਰੈਲ, 2026): ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਸੁਰੱਖਿਆ ਵਾਪਸ ਲੈ ਲਈ ਹੈ। ਪੰਜਾਬ ਦੇ ਸਹਿ-ਇੰਚਾਰਜ ਅਤੇ ਰਾਜ ਸਭਾ ਵਿੱਚ ਪਾਰਟੀ ਦੇ ਉਪ-ਲੀਡਰ ਰਹਿਣ ਕਾਰਨ ਚੱਢਾ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲੀ ਹੋਈ ਸੀ। ਪਾਰਟੀ ਅਤੇ ਸਾਂਸਦ ਵਿਚਾਲੇ ਪਿਛਲੇ ਕੁੱਝ ਸਮੇਂ ਤੋਂ ਚੱਲ ਰਹੀ ਤਲਖ਼ੀ ਇਸ ਕਦਮ ਤੋਂ ਬਾਅਦ ਹੋਰ ਵਧ ਗਈ ਹੈ।
ਕੇਂਦਰ ਵੱਲੋਂ Z+ ਸੁਰੱਖਿਆ ਦਾ ਦਾਅਵਾ
ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਆਗੂ ਸੌਰਭ ਭਾਰਦਵਾਜ ਨੇ ਸੋਸ਼ਲ ਮੀਡੀਆ (X) ’ਤੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਰਾਘਵ ਚੱਢਾ ਨੂੰ ‘ਜ਼ੈੱਡ ਪਲੱਸ’ (Z+) ਸੁਰੱਖਿਆ ਦੇ ਰਹੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਆਖ਼ਿਰ ਕੇਂਦਰ ਸਰਕਾਰ ਰਾਘਵ ਚੱਢਾ ’ਤੇ ਇੰਨੀ ਮਿਹਰਬਾਨ ਕਿਉਂ ਹੋ ਰਹੀ ਹੈ?
ਹਾਲਾਂਕਿ, ਚੱਢਾ ਦੇ ਕਰੀਬੀ ਸੂਤਰਾਂ ਅਨੁਸਾਰ ਅਜੇ ਉਨ੍ਹਾਂ ਨੂੰ ਕੇਂਦਰ ਵੱਲੋਂ ਕੋਈ ਰਸਮੀ ਸੁਰੱਖਿਆ ਨਹੀਂ ਮਿਲੀ ਹੈ, ਪਰ ਚਰਚਾ ਹੈ ਕਿ ਜਲਦ ਹੀ ਉਨ੍ਹਾਂ ਨੂੰ ਦਿੱਲੀ ਪੁਲਿਸ ਜਾਂ ਕੇਂਦਰੀ ਸੁਰੱਖਿਆ ਮਿਲ ਸਕਦੀ ਹੈ।
BJP Govt toolbox is so so predictable.
Raghav Chadha was threatened by ED and he out of fear or greed decided to backstab his party who made him MP or whatever he is today.
When Raghav is called out on Social Media, BJP people came out to defend Raghav.
On position of Dy…
— Saurabh Bharadwaj (@Saurabh_MLAgk) April 15, 2026
ਪਾਰਟੀ ਨਾਲ ਵਧੀਆਂ ਦੂਰੀਆਂ
ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਹੀ ‘ਆਪ’ ਨੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਉਪ-ਲੀਡਰ ਦੇ ਅਹੁਦੇ ਤੋਂ ਹਟਾ ਕੇ ਅਸ਼ੋਕ ਮਿੱਤਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ। ਉਦੋਂ ਤੋਂ ਹੀ ਪਾਰਟੀ ਅਤੇ ਰਾਘਵ ਚੱਢਾ ਵਿਚਾਲੇ ਦੂਰੀਆਂ ਵਧਣ ਦੀਆਂ ਖ਼ਬਰਾਂ ਲਗਾਤਾਰ ਸੁਰਖੀਆਂ ਵਿੱਚ ਹਨ।

