Punjab Religion

ਸਮਾਣਾ ਟਾਵਰ ਮੋਰਚਾ: ਬੇਅਦਬੀ ਰੋਕਣ ਲਈ ਲੱਗੇ ਮੋਰਚੇ ਦੇ ਕੋਲ ਹੀ ਬੇਅਦਬੀ ਦੀ ਵੱਡੀ ਘਟਨਾ!

ਸਮਾਣਾ (17 ਮਾਰਚ, 2026): ਸਮਾਣਾ ਵਿਖੇ ਚੱਲ ਰਹੇ ਟਾਵਰ ਮੋਰਚੇ ’ਤੇ ਅੱਜ ਇੱਕ ਬੇਹੱਦ ਦੁਖਦਾਈ ਅਤੇ ਮੰਦਭਾਗੀ ਘਟਨਾ ਵਾਪਰੀ ਹੈ। ਮੋਰਚੇ ਵਾਲੀ ਜਗ੍ਹਾ ਤੋਂ ਕੁਝ ਹੀ ਦੂਰੀ ’ਤੇ ਪਵਿੱਤਰ ਗੁਰਬਾਣੀ ਦੇ ਅੰਗਾਂ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਅਣਪਛਾਤੇ ਵਿਅਕਤੀਆਂ ਵੱਲੋਂ ਗੁਟਕਾ ਸਾਹਿਬ ਦੇ ਪਵਿੱਤਰ ਅੰਗ ਵੱਖਰੇ-ਵੱਖਰੇ ਕਰ ਕੇ ਜ਼ਮੀਨ ’ਤੇ ਸੁੱਟੇ ਗਏ ਸਨ।

ਇਹ ਘਟਨਾ ਅੱਜ ਸਵੇਰ ਦੀ ਦੱਸੀ ਜਾ ਰਹੀ ਹੈ। ਜਿਵੇਂ ਹੀ ਇਸ ਬਾਰੇ ਮੋਰਚੇ ਵਿੱਚ ਬੈਠੀ ਸੰਗਤ ਨੂੰ ਪਤਾ ਲੱਗਿਆ, ਤਾਂ ਉੱਥੇ ਮਾਹੌਲ ਬੇਹੱਦ ਗ਼ਮਗੀਨ ਹੋ ਗਿਆ। ਸੰਗਤ ਵੱਲੋਂ ਮੌਕੇ ’ਤੇ ਭਾਵੁਕ ਹੋ ਕੇ ਅਰਦਾਸ ਬੇਨਤੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਸੰਗਤ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਹ ਮੋਰਚਾ ਪਹਿਲਾਂ ਹੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਲਗਾਇਆ ਗਿਆ ਹੈ, ਪਰ ਮੋਰਚੇ ਦੇ ਨਜ਼ਦੀਕ ਹੀ ਅਜਿਹੀ ਘਟਨਾ ਵਾਪਰਨਾ ਪ੍ਰਸ਼ਾਸਨ ਅਤੇ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਸੰਗਤ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।