ਚੰਡੀਗੜ੍ਹ (14 ਮਾਰਚ, 2026): ਮੋਗਾ ਰੈਲੀ ਵਿੱਚ ਅਮਿਤ ਸ਼ਾਹ ਵੱਲੋਂ 2027 ਦੀਆਂ ਚੋਣਾਂ ਇਕੱਲਿਆਂ ਲੜਨ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਬਾਦਲ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਕਿ ਦੂਜੀਆਂ ਪਾਰਟੀਆਂ ਕੀ ਕਹਿੰਦੀਆਂ ਜਾਂ ਕਰਦੀਆਂ ਹਨ, ਇਸ ਨਾਲ ਅਕਾਲੀ ਦਲ ਦਾ ਕੋਈ ਸਰੋਕਾਰ ਨਹੀਂ ਹੈ ਅਤੇ ਇਹ ਉਨ੍ਹਾਂ ਦਾ ਆਪਣਾ ਫੈਸਲਾ ਹੈ।
ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਉਨ੍ਹਾਂ (ਭਾਜਪਾ) ਦਾ ਸਵਾਗਤ ਹੈ। ਹਰ ਪਾਰਟੀ ਨੂੰ ਆਪਣੇ ਫੈਸਲੇ ਲੈਣ ਦਾ ਹੱਕ ਹੈ। ਅਸੀਂ ਤਾਂ ਪਾਰਲੀਮੈਂਟ ਵਿਚ ਵੀ ਇਕੱਲੇ ਲੜੇ ਸੀ। ਅਕਾਲੀ ਦਲ ਇਕ ਅਸੂਲੀ ਪਾਰਟੀ ਹੈ। ਸਾਡੇ ਵਾਸਤੇ ਪੰਜਾਬ, ਇਥੋਂ ਦੇ ਲੋਕ ਅਤੇ ਸੂਬੇ ਦੀਆਂ ਮੰਗਾਂ ਪਹਿਲਾਂ ਹਨ। ਅਸੀਂ ਇਥੇ ਰਾਜ ਕਰਨ ਲਈ ਨਹੀਂ ਆਉਂਦੇ, ਸੂਬੇ ਦੇ ਲੋਕਾਂ ਦੀ ਲੜਾਈ ਲੜਨ ਆਉਂਦੇ ਹਾਂ।
It’s none of our concern what other parties say or do. That’s their right and prerogative.
For us, the interests of Punjab & Punjabis are supreme, sovereign and above everything else.
Parties of outsiders come here only to rule over Punjabis : we are here to serve and stand by… pic.twitter.com/ryP2AFY8qZ— Sukhbir Singh Badal (@officeofssbadal) March 14, 2026
ਸੁਖਬੀਰ ਬਾਦਲ ਨੇ ‘ਬਾਹਰਲੀਆਂ ਪਾਰਟੀਆਂ’ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਪਾਰਟੀਆਂ ਪੰਜਾਬ ਵਿੱਚ ਸਿਰਫ਼ ਰਾਜ ਕਰਨ ਲਈ ਆਉਂਦੀਆਂ ਹਨ, ਜਦੋਂ ਕਿ ਅਕਾਲੀ ਦਲ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਸਾਡੇ ਲਈ ਪੰਜਾਬ ਦੇ ਹਿੱਤ ਸਭ ਤੋਂ ਉੱਪਰ ਅਤੇ ਸਰਵਉੱਚ ਹਨ। ਬਾਦਲ ਨੇ ਪੰਜਾਬੀਆਂ ਦੀ ਸੂਝ-ਬੂਝ ’ਤੇ ਭਰੋਸਾ ਜਤਾਉਂਦਿਆਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਅਕਾਲੀ ਦਲ ਨੂੰ ਵੱਡੀ ਜਿੱਤ ਦਿਵਾਏਗੀ। ਉਨ੍ਹਾਂ ਦੇ ਇਸ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਹੁਣ ਪੰਜਾਬੀਅਤ ਦੇ ਮੁੱਦੇ ’ਤੇ ਚੋਣ ਮੈਦਾਨ ਵਿੱਚ ਉੱਤਰੇਗਾ।

